
'Tu Jhoothi Main Makkaar' trailer : ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਅਦਾਕਾਰਾ ਸ਼ਰਧਾ ਕਪੂਰ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ 'ਤੂੰ ਝੂਠੀ ਮੈਂ ਮੱਕਾਰ' ਨੂੰ ਲੈ ਕੇ ਸੁਰਖੀਆਂ 'ਚ ਹਨ। ਫੈਨਜ਼ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਫੈਨਜ਼ ਨੇ ਇਸ ਫ਼ਿਲਮ ਦਾ ਟ੍ਰੇਲਰ ਲਾਂਚ ਕਰ ਦਿੱਤਾ ਹੈ।

ਨਿਰਦੇਸ਼ਕ ਲਵ ਰੰਜਨ ਖੁਰਾਣਾ ਦੀ ਬਹੁਚਰਚਿਤ ਫ਼ਿਲਮ 'ਤੂੰ ਝੂਠੀ ਮੈਂ ਮੱਕਾਰ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ 'ਚ ਸ਼ਰਧਾ ਕਪੂਰ ਅਤੇ ਰਣਬੀਰ ਕਪੂਰ ਪਹਿਲੀ ਵਾਰ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਖਬਰਾਂ ਮੁਤਾਬਕ ਇਸ ਫ਼ਿਲਮ 'ਚ ਕਾਫੀ ਬੋਲਡ ਸੀਨ ਵੀ ਦੇਖਣ ਨੂੰ ਮਿਲਣ ਵਾਲੇ ਹਨ। ਫਿਲਹਾਲ ਇਸ ਦਾ ਟ੍ਰੇਲਰ ਸ਼ਾਨਦਾਰ ਹੈ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਹਿੰਦੀ ਸਿਨੇਮਾ ਦੇ ਮਸ਼ਹੂਰ ਨਿਰਦੇਸ਼ਕ ਲਵ ਰੰਜਨ ਦੀ ਫ਼ਿਲਮ 'ਤੂੰ ਝੂਠੀ ਮੈਂ ਮੱਕਾਰ' ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਹਾਲ ਹੀ 'ਚ ਮੇਕਰਸ ਨੇ ਇਸ ਫ਼ਿਲਮ ਦੇ ਟ੍ਰੇਲਰ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਜਿਸ ਕਾਰਨ 'ਤੂੰ ਝੂਠੀ ਮੈਂ ਮੱਕਾਰ' ਦਾ ਟ੍ਰੇਲਰ 23 ਜਨਵਰੀ ਸੋਮਵਾਰ ਨੂੰ ਪ੍ਰਸ਼ੰਸਕਾਂ ਲਈ ਉਪਲਬਧ ਹੈ।

'ਤੂੰ ਝੂਠੀ ਮੈਂ ਮੱਕਾਰ' ਦੇ ਇਸ ਟ੍ਰੇਲਰ 'ਚ ਤੁਸੀਂ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਕੈਮਿਸਟਰੀ ਆਸਾਨੀ ਨਾਲ ਦੇਖ ਸਕਦੇ ਹੋ, ਜਿਸ ਕਾਰਨ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਦੋਵੇਂ ਕਲਾਕਾਰ ਪਹਿਲੀ ਵਾਰ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆ ਰਹੇ ਹਨ।
'ਤੂੰ ਝੂਠੀ ਮੈਂ ਮੱਕਾਰ' ਦੇ ਇਸ ਮਜ਼ੇਦਾਰ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਹਰ ਕੋਈ ਇਸ ਫ਼ਿਲਮ ਲਈ ਕਾਫੀ ਉਤਸ਼ਾਹਿਤ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ 'ਤੂੰ ਝੂਠੀ ਮੈਂ ਮੱਕਾਰ' ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਅਜਿਹੇ 'ਚ ਹੁਣ ਪ੍ਰਸ਼ੰਸਕ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਇਸ ਫ਼ਿਲਮ ਨੂੰ ਦੇਖਣ ਲਈ ਬੇਤਾਬ ਹਨ। ਦੱਸ ਦੇਈਏ ਕਿ ਲਵ ਰੰਜਨ ਦੀ 'ਤੂ ਝੂਠੀ ਮੈਂ ਮੱ ਮੱਕਾਰ' 8 ਮਾਰਚ 2023 ਨੂੰ ਰਿਲੀਜ਼ ਹੋਵੇਗੀ।

ਰੋਮਾਂਟਿਕ-ਕਾਮੇਡੀ 'ਤੇ ਅਧਾਰਿਤ ਫ਼ਿਲਮ 'ਤੂੰ ਝੂਠੀ ਮੈਂ ਮੱਕਾਰ' ਦਾ ਇਹ ਟ੍ਰੇਲਰ ਇੰਨਾ ਸ਼ਾਨਦਾਰ ਹੈ ਕਿ ਤੁਸੀਂ ਇਸ ਤੋਂ ਅੱਖਾਂ ਨਹੀਂ ਹਟਾ ਸਕਦੇ। ਫੈਨਜ਼ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।