ਸ਼੍ਰੀ ਬਰਾੜ ਦਾ ਨਵਾਂ ਗੀਤ ‘ਬੂਹਾ’ ਹੋਇਆ ਰਿਲੀਜ਼

written by Shaminder | April 05, 2021 05:17pm

ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਦਾ ਨਵਾਂ ਗੀਤ ‘ਬੂਹਾ’ ਜਿਸ ਦਾ ਹਰ ਕਿਸੇ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਰਿਲੀਜ਼ ਹੋ ਚੁੱਕਿਆ ਹੈ । ਸ਼੍ਰੀ ਬਰਾੜ ਦਾ ਇਹ ਰੋਮਾਂਟਿਕ ਸੈਡ ਸੌਂਗ ਹੈ । ਜਿਸ ‘ਚ ਦੋ ਦਿਲਾਂ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ ਕੀਤੀ ਗਈ ਹੈ ।ਪਰ ਇਨ੍ਹਾਂ ਦੋਵਾਂ ‘ਚ ਕੋਈ ਗਲਤ ਫਹਿਮੀ ਹੋ ਜਾਂਦੀ ਹੈ, ਜਿਸ ਕਾਰਨ ਦੋਵਾਂ ਦਿਲਾਂ ‘ਚ ਦਰਾਰ ਪੈ ਜਾਂਦੀ ਹੈ ।

esha Image From Shree Brar's Song 'Booha'

ਹੋਰ ਪੜ੍ਹੋ : ਅਦਾਕਾਰ ਗੋਵਿੰਦਾ ਵੀ ਹੋਏ ਕੋਰੋਨਾ ਪਾਜ਼ੀਟਿਵ, ਪ੍ਰਸ਼ੰਸਕ ਜਲਦ ਤੰਦਰੁਸਤੀ ਲਈ ਕਰ ਰਹੇ ਦੁਆ

esha Image From Shree Brar's Song 'Booha'

ਪਰ ਇਹ ਛੋਟੀ ਜਿਹੀ ਗਲਤ ਫਹਿਮੀ ਕਾਰਨ ਦੋਵੇਂ ਹਮੇਸ਼ਾ ਲਈ ਦੂਰ ਹੋਣ ਜਾਣਗੇ ਇਸ ਦਾ ਅੰਦਾਜ਼ਾ ਕਿਸੇ ਨੂੰ ਵੀ ਨਹੀਂ ਸੀ । ‘ਬੂਹਾ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਦੇ ਬੋਲ ਸ਼੍ਰੀ ਬਰਾੜ ਨੇ ਲਿਖੇ ਹਨ । ਫੀਚਰਿੰਗ ‘ਚ ਸ਼੍ਰੀ ਬਰਾੜ ਦੇ ਨਾਲ ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਦੇ ਰਿਲੀਜ਼ ਹੋਏ ਗਾਣੇ  'ਚ ਈਸ਼ਾ ਅਤੇ ਸ਼੍ਰੀ ਦੀ ਜੋੜੀ ਕਾਫੀ ਪਿਆਰੀ ਲੱਗ ਰਹੀ ਹੈ।

Mankirt Image From Shree Brar's Song 'Booha'

ਗਾਣੇ ਦਾ ਸਾਰਾ ਸ਼ੂਟ ਬਨਾਰਸ ਵਿਚ ਹੀ ਹੋਇਆ ਹੈ ਅਤੇ ਗਾਣੇ ਦਾ ਵੀਡੀਓ ਕਾਫੀ ਗ੍ਰੈਂਡ ਹੈ ਜਿਸਨੂੰ ਬੀ-ਟੂਗੈਦਰ ਨੇ ਤਿਆਰ ਕੀਤਾ ਹੈ।ਇਸ ਗਾਣੇ ਦੇ ਆਡੀਓ ਨੂੰ ਹੋਰ ਫ਼ਿਲਮੀ ਤੇ ਗ੍ਰੈਂਡ ਬਣਾਉਣ ਲਈ ਇਸਦਾ ਮਿਊਜ਼ਿਕ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਗਾਣੇ ਦੀ ਇੱਕ ਹੋਰ ਖਾਸੀਅਤ ਇਹ ਵੀ ਹੈ ਗਾਣੇ ਵਿਚ ਸ਼੍ਰੀ ਬਰਾੜ ਤੇ ਈਸ਼ਾ ਗੁਪਤਾ ਤੋਂ ਇਲਾਵਾ ਸ਼੍ਰੀ ਦੇ ਖਾਸ ਦੋਸਤ ਮਨਕਿਰਤ ਔਲਖ ਵੀ ਹਨ।

You may also like