
ਬਾਲੀਵੁੱਡ ਜਗਤ ਦੀ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਜੋ ਕਿ ਪਿਛਲੇ ਮਹੀਨੇ ਮੰਮੀ ਬਣੀ ਸੀ। ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਦੇ ਨਾਲ ਨਿਵਾਜਿਆ ਹੈ। ਇਸ ਦੀ ਜਾਣਕਾਰੀ ਖੁਦ ਸ਼੍ਰੇਆ ਘੋਸ਼ਾਲ ਨੇ ਪੋਸਟ ਪਾ ਕੇ ਦਿੱਤੀ ਹੈ। ਅੱਜ ਉਨ੍ਹਾਂ ਨੇ ਨਵੀਂ ਪੋਸਟ ਪਾ ਕੇ ਆਪਣੇ ਪੁੱਤਰ ਦੀ ਪਹਿਲੀ ਝਲਕ ਸਾਂਝੀ ਕੀਤੀ ਤੇ ਨਾਲ ਹੀ ਆਪਣੇ ਪੁੱਤਰ ਦੇ ਨਾਂਅ ਦਾ ਵੀ ਖੁਲਾਸਾ ਵੀ ਕੀਤਾ ਹੈ।


ਉਨ੍ਹਾਂ ਨੇ ਆਪਣੇ ਪੁੱਤਰ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘Introducing- ‘Devyaan Mukhopadhyaya’ ..ਉਹ 22 ਮਈ ਨੂੰ ਸਾਡੇ ਵਿਚਕਾਰ ਪਹੁੰਚਿਆ ਅਤੇ ਸਾਡੀ ਜ਼ਿੰਦਗੀ ਸਦਾ ਲਈ ਬਦਲ ਦਿੱਤੀ... ਉਸ ਪਹਿਲੀ ਝਲਕ ਵਿੱਚ ਜਦੋਂ ਉਹ ਪੈਦਾ ਹੋਇਆ ਸੀ... ਉਸਨੇ ਸਾਡੇ ਦਿਲਾਂ ਨੂੰ ਇੱਕ ਕਿਸਮ ਦੇ ਪਿਆਰ ਨਾਲ ਭਰ ਦਿੱਤਾ... ਸਿਰਫ ਇੱਕ ਮਾਂ ਅਤੇ ਇੱਕ ਪਿਤਾ ਆਪਣੇ ਬੱਚੇ ਲਈ ਮਹਿਸੂਸ ਕਰ ਸਕਦਾ ਹੈ’

ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਮੈਂ ਤੇ ਮੇਰੇ ਪਤੀ ਇਸ ਅਣਮੁੱਲੀ ਦਾਤ ਦੇ ਲਈ ਪਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ’ । ਇਸ ਪੋਸਟ ਉੱਤੇ ਮਨੋਰੰਜਨ ਜਗਤ ਦੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ। ਦੱਸ ਦਈਏ ਕਿ ਸ਼੍ਰੇਆ ਘੋਸ਼ਾਲ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ । ‘ਯੇ ਇਸ਼ਕ ਹੈ’, ‘ਪਲ’, ‘ਤੁਝ ਮੇਂ ਰੱਬ ਦਿਖਤਾ ਹੈ’, ‘ਸੁਣ ਰਹਾ ਹੈ ਨਾ ਤੂੰ’, ‘ਤੇਰੇ ਬਿਨਾਂ’, ‘ਧੜਕ’ ਵਰਗੇ ਕਈ ਬਾਕਮਾਲ ਗੀਤ ਦੇ ਨਾਲ ਉਹ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।
View this post on Instagram