ਗਾਇਕਾ ਸ਼੍ਰੇਆ ਘੋਸ਼ਾਲ ਦਾ ਪੁੱਤਰ Devyaan ਹੋਇਆ ਛੇ ਮਹੀਨਿਆਂ ਦਾ, ਪਹਿਲੀ ਵਾਰ ਦਿਖਾਇਆ ਚਿਹਰਾ

written by Lajwinder kaur | November 23, 2021

ਗਾਇਕਾ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ shreya ghoshal ਜੋ ਕਿ ਇਸੇ ਸਾਲ ਪਹਿਲੀ ਵਾਰ ਮਾਂ ਬਣੀ ਹੈ। ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਦੇ ਨਾਲ ਨਿਵਾਜਿਆ ਹੈ। ਇਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਸਿੰਗਿੰਗ ਵਾਲੀ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਪਰ ਇਸ ਵਾਰ ਉਨ੍ਹਾਂ ਨੇ ਆਪਣੇ ਪੁੱਤਰ ਦੀਆਂ ਕਿਊਟ ਜਿਹੀਆਂ ਤਸਵੀਰਾਂ ਪੋਸਟ ਕੀਤੀਆਂ ਹਨ।

ਹੋਰ ਪੜ੍ਹੋ : ਮਨਾਲੀ ਦੀ ਖ਼ੂਬਸੂਰਤ ਵਾਦੀਆਂ ਦਾ ਲੁਤਫ ਲੈਂਦੇ ਨਜ਼ਰ ਆਏ ਧਰਮਿੰਦਰ ਆਪਣੇ ਪੁੱਤਰ ਸੰਨੀ ਦਿਓਲ ਦੇ ਨਾਲ, ਪਿਉ-ਪੁੱਤ ਦਾ ਇਹ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Singer Shreya Ghoshal shares surprise baby shower pictures

ਸ਼੍ਰੇਆ ਘੋਸ਼ਾਲ ਨੇ ਆਪਣੇ ਪੁੱਤਰ ਦੇ ਛੇ ਮਹੀਨਿਆਂ ਦੇ ਹੋਣ ਦੀ ਖੁਸ਼ੀ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੀ ਹਾਂ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਨੇ ਆਪਣੇ ਪੁੱਤਰ ਦਾ ਚਿਹਰਾ ਦਿਖਾਇਆ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- ‘ਹੈਲੋ ਸਭ ਨੂੰ। ਮੈਂ ਦੇਵਯਾਨ ਹਾਂ ਤੇ ਮੈਂ 6 ਮਹੀਨਿਆਂ ਦਾ ਹੋ ਗਿਆ ਹੈ। ਏਨੀਂ ਦਿਨੀਂ ਮੈਂ ਆਪਣੇ ਆਲੇ ਦੁਆਲੇ ਦੀ ਦੁਨੀਆਂ exploring ਕਰਨ 'ਚ ਬਿਜ਼ੀ ਹਾਂ, ਮੈਂ ਆਪਣੇ ਮਨਪਸੰਦ ਗੀਤਾਂ ਨੂੰ ਸੁਣਨ, ਹਰ ਕਿਸਮ ਦੀਆਂ ਤਸਵੀਰਾਂ ਵਾਲੀਆਂ ਕਿਤਾਬਾਂ ਪੜ੍ਹਨ, ਫਨੀ ਚੁਟਕਲਿਆਂ 'ਤੇ ਉੱਚੀ-ਉੱਚੀ ਹੱਸਣ ਅਤੇ ਆਪਣੀ ਮੰਮੀ ਨਾਲ ਡੂੰਘੀਆਂ ਗੱਲਾਂ ਕਰਨ ਵਿੱਚ ਰੁੱਝਿਆ ਹੋਇਆ ਹਾਂ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹੈ ਜੋ ਮੈਨੂੰ ਆਪਣਾ ਪਿਆਰ ਅਤੇ ਆਸ਼ੀਰਵਾਦ ਦੇ ਰਹੇ ਹਨ। ਇਸ ਪੋਸਟ ਉੱਤੇ 9 ਲੱਖ ਤੋਂ ਵੱਧ ਲਾਈਕਸ ਅਤੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕੇ ਹਨ।

ਹੋਰ ਪੜ੍ਹੋ : ਪੁਖਰਾਜ ਭੱਲਾ ਅਤੇ ਦੀਸ਼ੂ ਸਿੱਧੂ ਦੀ ਵੈਡਿੰਗ ਰਿਸ਼ੈਪਸਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪ੍ਰੀਤ ਹਰਪਾਲ, ਕਰਮਜੀਤ ਅਨਮੋਲ ਨੇ ਗੀਤ ਗਾ ਲਾਈਆਂ ਖੂਬ ਰੌਣਕਾਂ

shreya ghoshal singer

ਦੱਸ ਦਈਏ ਇਸ ਸਾਲ ਮਾਰਚ ਮਹੀਨੇ ‘ਚ ਗਾਇਕਾ ਨੇ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ । ਸ਼੍ਰੇਆ ਦੇ ਵਿਆਹ ਦੇ ਛੇ ਸਾਲ ਤੋਂ ਉੱਪਰ ਦੇ ਸਮੇਂ ਤੋਂ ਬਾਅਦ ਉਨ੍ਹਾਂ ਦੇ ਘਰ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਜੇ ਗੱਲ ਕਰੀਏ ਸ਼੍ਰੇਆ ਘੋਸ਼ਾਲ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਜਗਤ ਦੀ ਕਮਾਲ ਦੀ ਪਲੇਅ ਬੈਕ ਸਿੰਗਰ ਹੈ। ਉਨ੍ਹਾਂ ਕਈ ਕਈ ਨਾਮੀ ਹੀਰੋਇਨਾਂ ਦੇ ਲਈ ਗੀਤ ਗਏ ਹਨ। ਦੱਸ ਦਈਏ ਕਿ ਸ਼੍ਰੇਆ ਘੋਸ਼ਾਲ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ । ‘ਯੇ ਇਸ਼ਕ ਹੈ’, ‘ਪਲ’, ‘ਤੁਝ ਮੇਂ ਰੱਬ ਦਿਖਤਾ ਹੈ’, ‘ਸੁਣ ਰਹਾ ਹੈ ਨਾ ਤੂੰ’, ‘ਤੇਰੇ ਬਿਨਾਂ’, ‘ਧੜਕ’ ਵਰਗੇ ਕਈ ਬਾਕਮਾਲ ਗੀਤ ਦੇ ਨਾਲ ਉਹ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

 

View this post on Instagram

 

A post shared by shreyaghoshal (@shreyaghoshal)

You may also like