
ਸ਼ਰੂਤੀ ਹਸਨ (Shruti Hassan) ਜਿਸ ਨੇ ਸਾਊਥ ਹੀ ਨਹੀਂ ਬਾਲੀਵੁੱਡ ਇੰਡਸਟਰੀ ‘ਚ ਵੀ ਆਪਣੀ ਅਦਾਕਾਰੀ ਦੇ ਨਾਲ ਖ਼ਾਸ ਪਛਾਣ ਬਣਾਈ ਹੈ । ਅਦਾਕਾਰਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਅਤੇ ਵਾਲ ਖਿੱਲਰੇ ਹੋਏ ਨਜ਼ਰ ਆ ਰਹੇ ਹਨ । ਅਦਾਕਾਰਾ ਦਾ ਇਹ ਰੂਪ ਵੇਖ ਕੇ ਇੱਕ ਵਾਰ ਤਾਂ ਪ੍ਰਸ਼ੰਸਕ ਹੈਰਾਨ ਹੋ ਗਏ ਅਤੇ ਪ੍ਰੇਸ਼ਾਨ ਹੋ ਕੇ ਪੁੱਛਣ ਲੱਗ ਪਏ ਕਿ ਆਖਿਰ ਸ਼ਰੂਤੀ ਨੂੰ ਹੋਇਆ ਕੀ ਹੈ।

ਹੋਰ ਪੜ੍ਹੋ : ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਿਆਹ ਬਾਰੇ ਕਰੀਬੀ ਦੋਸਤ ਨੇ ਕੀਤਾ ਖੁਲਾਸਾ
।ਪਰ ਕੁਝ ਪ੍ਰਸ਼ੰਸਕਾਂ ਨੂੰ ਸਮਝਦਿਆਂ ਦੇਰ ਨਹੀਂ ਲੱਗੀ ਕਿ ਇਹ ਸ਼ਰੂਤੀ ਦੀ ਬਿਨ੍ਹਾਂ ਮੇਕਅੱਪ ਦੇ ਸੈਲਫੀ ਹੈ । ਸ਼ਰੂਤੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਸ਼ਰੂਤੀ ਦੇ ਇਸ ਅੰਦਾਜ਼ ਦੀ ਪ੍ਰਸ਼ੰਸਕ ਵੀ ਰੱਜ ਕੇ ਤਾਰੀਫ ਕਰਦੇ ਹੋਏ ਨਜ਼ਰ ਆਏ ।

ਹੋਰ ਪੜ੍ਹੋ : ਸੋਨੀਆ ਮਾਨ ਲਾੜੀ ਦੇ ਲਿਬਾਸ ‘ਚ ਆਈ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਹੀਆਂ ਤਸਵੀਰਾਂ
ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਪਰਫੈਕਟ ਸੈਲਫੀ ਅਤੇ ਪੋਸਟ ਉਹੀ ਹੈ, ਜੋ ਫਾਈਨਲ ਕੱਟ ਤੱਕ ਨਹੀਂ ਪਹੁੰਚੀ ਹੈ, ਖਰਾਬ ਵਾਲਾਂ ਦਾ ਦਿਨ, ਫੀਵਰ ਅਤੇ ਸਾਈਨਸ ਦੀ ਸੋਜ ਦਾ ਦਿਨ ਪੀਰੀਅਡ ਕ੍ਰੈਪ ਦਾ ਦਿਨ ਹਾਲੇ ਬਾਕੀ। ਉਮੀਦ ਹੈ ਕਿ ਤੁਸੀਂ ਵੀ ਇਸ ਨੂੰ ਇਨਜੁਆਏ ਕਰੋਗੇ’।

ਪ੍ਰਸ਼ੰਸਕਾਂ ਚੋਂ ਇੱਕ ਨੇ ਲਿਖਿਆ ‘ਚੀਜ਼ਾਂ ਨੂੰ ਨਾਰਮਲ ਕਰਨ ਦੇ ਲਈ ਥੈਂਕ ਯੂ ਸ਼ਰੂਤੀ’, ਜਦੋਂਕਿ ਇੱਕ ਹੋਰ ਨੇ ਲਿਖਿਆ ਕਿ ‘ਇਨੋਸੈਂਟ ਫੇਸ ਕੱਟ’। ਇੱਕ ਹੋਰ ਪ੍ਰਸ਼ੰਸਕ ਨੇ ਸ਼ਰੂਤੀ ਦੇ ਵੱਲੋਂ ਏਨਾਂ ਜ਼ਿਆਦਾ ਰੀਅਲ ਹੋਣ ਲਈ ਧੰਨਵਾਦ ਵੀ ਕਿਹਾ। ਕਮਲ ਹਸਨ ਦੀ ਧੀ ਜਿੱਥੇ ਤੇਲਗੂ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵਿਖਾ ਚੁੱਕੀ ਹੈ, ਉੱਥੇ ਹੀ ਪਲੇਬੈਕ ਸਿੰਗਰ ਵੀ ਹੈ ।
View this post on Instagram