ਸੁਸ਼ਾਂਤ ਰਾਜਪੂਤ ਜੇਕਰ ਆਪਣੀ ਭੈਣ ਦੀ ਇਹ ਗੱਲ ਮੰਨ ਲੈਂਦੇ ਤਾਂ ਸ਼ਾਇਦ ਜਿਊਂਦੇ ਹੁੰਦੇ, ਭੈਣ ਨਾਲ ਕੀਤੀ ਚੈਟ ਹੋ ਰਹੀ ਹੈ ਵਾਇਰਲ
ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਹਰ ਕੋਈ ਹੈਰਾਨ ਹੈ । ਇੱਕ ਮਹੀਨਾ ਤੋਂ ਜ਼ਿਆਦਾ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਉਸ ਦੇ ਪ੍ਰਸ਼ੰਸਕ ਉਸ ਨੂੰ ਯਾਦ ਕਰ ਰਹੇ ਹਨ । ਇਸ ਦੇ ਨਾਲ ਹੀ ਸੁਸ਼ਾਂਤ ਦੇ ਦੋਸਤ ਤੇ ਪਰਿਵਾਰ ਵਾਲੇ ਵੀ ਉਸ ਨੂੰ ਯਾਦ ਕਰ ਰਹੇ ਹਨ । ਹਾਲ ਹੀ ਵਿੱਚ ਸੁਸ਼ਾਂਤ ਦੀ ਵੱਡੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਇੱਕ ਵਾਰ ਫਿਰ ਇਮੋਸ਼ਨਲ ਮੈਸੇਜ ਲਿਖਿਆ ਹੈ ਤੇ ਆਪਣੀ ਚੈਟ ਦਾ ਸਕਰੀਨ ਸ਼ਾਟ ਸ਼ੇਅਰ ਕੀਤਾ ਹੈ ।
https://www.instagram.com/p/CCoVL9VFH2g/?utm_source=ig_embed
ਸ਼ਵੇਤਾ ਨੇ ਆਪਣੇ ਇੰਸਟਾ ਅਕਾਊਟ ਤੋਂ ਸੁਸ਼ਾਂਤ ਦੇ ਨਾਲ ਉਹਨਾਂ ਦੀ ਆਖਰੀ ਗੱਲਬਾਤ ਨੂੰ ਸ਼ੇਅਰ ਕੀਤਾ ਹੈ । ਸ਼ਵੇਤਾ ਨੇ ਸੁਸ਼ਾਂਤ ਨੂੰ ਮੈਸੇਜ ਕੀਤਾ ਹੋਇਆ ਹੈ ‘ਕੈਸਾ ਹੈ ਮੇਰਾ ਬਾਬੂ ? ਲਵ ਯੂ ਮੇਰੇ ਕੋਲ ਆਉਣਾ ਹੈ ਜਾਂ ਇੱਥੇ ਹੀ ? ਰਾਣੀ ਦੀ ਅਤੇ ਤੁਸੀਂ ਆ ਜਾਓ ਇੱਥੇ’ ਇਸ ਤੇ ਸੁਸ਼ਾਂਤ ਨੇ ਰਿਪਲਾਈ ਕੀਤਾ ਹੈ ‘ਬਹੁਤ ਮਨ ਹੈ ਦੀ’ ਇਸ ਤੋਂ ਬਾਅਦ ਸ਼ਵੇਤਾ ਨੇ ਲਿਖਿਆ ਹੈ ‘ਇੱਕ ਮਹੀਨੇ ਲਈ ਆ ਜਾਓ ਇੱਥੇ ਇਨਜੁਆਏ ਕਰਨ ਲਈ ।
https://www.instagram.com/p/CDIW4qflKih/
ਵਧੀਆ ਸਮਾਂ ਬਿਤਾਵਾਂਗੇ । ਇੱਕ ਚੰਗੀ ਵਾਕ ਤੇ ਜਾਵਾਂਗੇ ਲਾਂਗ ਡਰਾਈਵ ਤੇ ਜਾਵਾਂਗੇ’ । ਇਸ ਚੈਟ ਦੇ ਸਾਹਮਣੇ ਆਉਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਜੇਕਰ ਸੁਸ਼ਾਂਤ ਆਪਣੀ ਭੈਣ ਦੇ ਕੋਲ ਚਲੇ ਜਾਂਦੇ ਤਾਂ ਸ਼ਾਇਦ ਉਹ ਖੁਦਕੁਸ਼ੀ ਵਰਗਾ ਕਦਮ ਨਹੀਂ ਉਠਾਉਂਦੇ ।
https://www.instagram.com/p/CCAOFQblWgZ/