
Shweta Tiwari viral dance video: ਸ਼ਾਹਰੁਖ ਖ਼ਾਨ ਅਤੇ ਦੀਪਿਕਾ ਪਾਦੁਕੋਣ ਦੀ ਫ਼ਿਲਮ 'ਪਠਾਨ' ਦਾ ਗੀਤ ‘ਬੇਸ਼ਰਮ ਰੰਗ’ ਇਨ੍ਹੀਂ ਦਿਨੀਂ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ। ਦੋਵਾਂ ਕਲਾਕਾਰਾਂ ਦੇ ਪ੍ਰਸ਼ੰਸਕ ਇਸ ਗੀਤ ਉਤੇ ਖੂਬ ਪਿਆਰ ਲੁੱਟਾ ਰਹੇ ਹਨ। ਇੰਨਾ ਹੀ ਨਹੀਂ ਬਾਲੀਵੁੱਡ ਅਤੇ ਟੀਵੀ ਦੇ ਕਈ ਸਿਤਾਰੇ ਵੀ ਬੇਸ਼ਰਮ ਰੰਗ ਦੇ ਗੀਤ ਉੱਤੇ ਆਪਣੀ ਡਾਂਸ ਵੀਡੀਓ ਬਣਾ ਚੁੱਕੇ ਹਨ। ਹੁਣ 42 ਸਾਲਾ ਟੀਵੀ ਦੀ ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾਰੀ 'ਤੇ ਵੀ ਬੇਸ਼ਰਮ ਰੰਗ ਦਾ ਖੁਮਾਰ ਚੜਿਆ ਹੈ, ਜਿਸ ਕਰਕੇ ਉਨ੍ਹਾਂ ਨੇ ਬਾਥਰੋਬ ਵਿੱਚ ਹੀ ਆਪਣਾ ਵੀਡੀਓ ਬਣਾ ਦਿੱਤਾ।

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਸ਼ਵੇਤਾ ਤਿਵਾਰੀ ਚਿੱਟੇ ਰੰਗ ਦੇ ਬਾਥਰੋਬ ਪਹਿਨ ਕੇ ਬੇਸ਼ਰਮ ਰੰਗ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਸ਼ਵੇਤਾ ਤਿਵਾਰੀ ਡਾਂਸ ਕਰਦੇ ਹੋਏ ਆਪਣੇ ਬਾਥਰੂਮ 'ਚ ਜਾਂਦੀ ਹੈ ਅਤੇ ਫਿਰ ਕੱਪੜੇ ਬਦਲਕੇ ਆਪਣੇ ਹੌਟ ਅਵਤਾਰ ਵਿੱਚ ਆਉਂਦੀ ਹੈ। ਉਹ ਇੱਕ ਯੈਲੋ ਰੰਗ ਦੀ ਸਟਾਈਲਿਸ਼ ਆਊਟ ਫਿੱਟ ਵਿੱਚ ਬਾਹਰ ਆਉਂਦੀ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ ਹੈ- 'ਮੈਂ ਇਸ ਤਰ੍ਹਾਂ ਤਿਆਰ ਹੁੰਦੀ ਹਾਂ.. ਜਦੋਂ ਉਹ ਮੈਨੂੰ 1000 ਵਾਰ ਪੁੱਛਦੇ ਹਨ ਕਿ ਤੁਸੀਂ ਕਦੋਂ ਤੱਕ ਤਿਆਰ ਹੋਵੋਗੇ?' ਸ਼ਵੇਤਾ ਤਿਵਾਰੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਦਾਕਾਰਾ ਦੇ ਪ੍ਰਸ਼ੰਸਕਾਂ ਸਮੇਤ ਕਈ ਸੋਸ਼ਲ ਮੀਡੀਆ ਯੂਜ਼ਰਸ ਵੀਡੀਓ ਨੂੰ ਪਸੰਦ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਆਪਣੀ ਟਿੱਪਣੀ ਵਿਚ ਲਿਖਿਆ, 'ਮੈਂ ਇਕ ਸ਼ਰਤ ਨਾਲ ਕਹਿ ਸਕਦਾ ਹਾਂ ਕਿ ਉਹ ਦੀਪਿਕਾ ਪਾਦੁਕੋਣ ਦੀ ਥਾਂ ਲੈ ਸਕਦੀ ਹੈ।' ਇਕ ਹੋਰ ਨੇ ਲਿਖਿਆ, 'ਤੁਹਾਡੇ ਕਾਰਨ ਤੁਹਾਡੀ ਬੇਟੀ ਦੇ ਫਾਲੋਅਰਜ਼ ਨਹੀਂ ਵਧ ਰਹੇ।' ਇਨ੍ਹਾਂ ਤੋਂ ਇਲਾਵਾ ਕਈ ਹੋਰ ਪ੍ਰਸ਼ੰਸਕਾਂ ਨੇ ਵੀ ਕਮੈਂਟ ਕਰਕੇ ਸ਼ਵੇਤਾ ਦੀ ਤਾਰੀਫ ਕੀਤੀ ਹੈ।

ਸ਼ਵੇਤਾ ਤਿਵਾਰੀ ਟੀਵੀ ਦੀ ਬਿਹਤਰੀਨ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਨ੍ਹਾਂ ਦੇ ਦੋ ਬੱਚੇ ਹਨ। ਉਨ੍ਹਾਂ ਦੀ ਬੇਟੀ ਪਲਕ ਤਿਵਾਰੀ ਵੀ ਸਲਮਾਨ ਖ਼ਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ। ਇਹ ਫ਼ਿਲਮ 2023 'ਚ ਈਦ 'ਤੇ ਰਿਲੀਜ਼ ਹੋਵੇਗੀ।
View this post on Instagram