ਸਿਧਾਰਥ ਸ਼ੁਕਲਾ ਨੇ ਸ਼ਹਿਨਾਜ਼ ਗਿੱਲ ਬਾਰੇ ਆਖੀ ਇਹ ਗੱਲ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ
ਛੋਟੇ ਪਰਦੇ ਦੇ ਇੱਕ ਰਿਆਲਟੀ ਸ਼ੋਅ ਦਾ ਜੇਤੂ ਬਣਨ ਤੋਂ ਬਾਅਦ ਸਿਧਾਰਥ ਸ਼ੁਕਲਾ ਨੇ ਪਹਿਲੀ ਵਾਰ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ । ਇਸ ਗੱਲਬਾਤ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਜਿੱਥੇ ਉਸ ਨੇ ਆਪਣੇ ਸਫ਼ਰ ਬਾਰੇ ਕਈ ਖੁਲਾਸੇ ਕੀਤੇ ਹਨ ਉੱਥੇ ਸਿਧਾਰਥ ਨੇ ਸ਼ਹਿਨਾਜ਼ ਗਿੱਲ ਨੂੰ ‘ਬੱਚੀ’ ਦੱਸਿਆ ਹੈ ।
https://www.instagram.com/p/B8qHvschJTk/
ਇਸ ਦੇ ਨਾਲ ਹੀ ਉਹਨਾਂ ਨੇ ਸ਼ਹਿਨਾਜ਼ ਦੇ ਨਾਲ ਉਹਨਾਂ ਦੀ ਬਾਂਡਿੰਗ ਨੂੰ ਚੰਗਾ ਦੱਸਿਆ ਹੈ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਬੱਚਿਆਂ ਨਾਲ ਉਹਨਾਂ ਦੀ ਬਾਂਡਿੰਗ ਚੰਗੀ ਹੁੰਦੀ ਹੈ । ਇਸ ਦੇ ਨਾਲ ਹੀ ਸਿਧਾਰਥ ਨੇ ਸ਼ਹਿਨਾਜ਼ ਦਾ ਧੰਨਵਾਦ ਵੀ ਕੀਤਾ । ਸਿਧਾਰਥ ਨੇ ਕਿਹਾ ਕਿ ਉਹ ਹੋਰ ਲੋਕਾਂ ਨਾਲ ਖ਼ਾਸ ਗੱਲ ਨਹੀਂ ਕਰਦੇ ਸਨ, ਪਰ ਸ਼ਹਿਨਾਜ਼ ਹੀ ਉਹ ਕੁੜੀ ਸੀ ਜਿਸ ਨਾਲ ਉਹ ਆਪਣੀ ਹਰ ਗੱਲ ਸ਼ੇਅਰ ਕਰਦੇ ਸਨ ।
https://www.instagram.com/p/B8WbPb7hXHl/
ਇਹ ਪਲ ਉਹਨਾਂ ਲਈ ਖ਼ਾਸ ਸਨ । ਇਹ ਪੁੱਛੇ ਜਾਣ ਤੇ ਕਿ ਤੁਹਾਡੀ ਤੇ ਸ਼ਹਿਨਾਜ਼ ਦੀ ਜੋੜੀ ਨੂੰ ਲੋਕ ਬਹੁਤ ਪਸੰਦ ਕਰਦੇ ਹਨ ਤਾਂ ਉਹਨਾਂ ਨੇ ਕਿਹਾ ਉਹ ਦੋਵੇਂ ਆਪਣੀ ਦੋਸਤੀ ਕਰਕੇ ਜਾਣੇ ਜਾਂਦੇ ਹਨ, ਜਿਸ ਕਰਕੇ ਸੋਸ਼ਲ ਮੀਡੀਆ ’ਤੇ ਉਹਨਾਂ ਦੀ ਵੱਡੀ ਫੈਨ ਫੋਲੋਵਿੰਗ ਹੈ ।
https://www.instagram.com/p/B8naX6zHAPj/