ਸਿਧਾਰਥ ਸ਼ੁਕਲਾ ਆਪਣੇ ਫੈਨਜ਼ ਦੇ ਲਈ ਪਿੱਛੇ ਛੱਡ ਗਏ ਨੇ ਸ਼ਹਿਨਾਜ਼ ਗਿੱਲ ਦੇ ਨਾਲ ਇਹ ਦੋ ਗੀਤ

written by Lajwinder kaur | September 03, 2021

ਬਿੱਗ ਬੌਸ ਸੀਜ਼ਨ 13 ਦੇ ਜੇਤੂ ਅਤੇ ਮਸ਼ਹੂਰ ਸੈਲੀਬ੍ਰੇਟੀ ਸਿਧਾਰਥ ਸ਼ੁਕਲਾ  Sidharth Shukla ਜੋ ਕਿ ਬੀਤੀ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਕੁਝ ਅਜਿਹੀਆਂ ਸਖ਼ਸ਼ੀਅਤਾਂ ਹੁੰਦੀਆਂ ਨੇ ਜਿਨ੍ਹਾਂ ਦੇ ਇਸ ਸੰਸਾਰ ਤੋਂ ਚੱਲੇ ਜਾਣਾ ਹਰ ਇੱਕ ਨੂੰ ਹੈਰਾਨ ਕਰ ਦਿੰਦਾ ਹੈ। ਅੱਖਾਂ ਨਮ ਹੋ ਜਾਂਦੀਆਂ ਨੇ ਤੇ ਦਿਮਾਗ ਸੁੰਨ ਹੋ ਜਾਂਦਾ ਹੈ। ਅਜਿਹੀ ਹੀ ਹਲਾਤਾਂ ‘ਚੋਂ ਲੰਘ ਰਹੇ ਨੇ ਸਿਧਾਰਥ ਸ਼ੁਕਲਾ ਦੇ ਫੈਨਜ਼। ਜੀ ਹਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਹੀ ਸ਼ਹਿਨਾਜ਼ ਤੇ ਸਿਧਰਾਥ ਦੀ ਜੋੜੀ ਨੂੰ ਸਿਡਨਾਜ਼ ਦਾ ਨਾਂਅ ਦਿੱਤਾ ਸੀ।

Image Source: Instagram

ਹੋਰ ਪੜ੍ਹੋ : ਆਪਣੇ ਚਾਚੇ ਗੁਰਸੇਵਕ ਮਾਨ ਦੇ ਨਾਲ ‘ਗੱਲਾਂ ਗੋਰੀਆਂ ਦੇ ਵਿੱਚ ਟੋਏ’ ਗਾਉਂਦੇ ਨਜ਼ਰ ਆਏ ਅਵਕਾਸ਼ ਮਾਨ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਚਾਚੇ-ਭਤੀਜੇ ਦੀ ਇਹ ਜੁਗਲਬੰਦੀ, ਦੇਖੋ ਵੀਡੀਓ

ਬਿੱਗ ਬੌਸ ਤੋਂ ਬਾਹਰ ਆਉਂਣ ਤੋਂ ਬਾਅਦ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ Shehnaaz Gill ਇਕੱਠੇ ਹਿੰਦੀ ਗਾਇਕ ਦਰਸ਼ਨ ਰਾਵਲ ਦੇ ਗੀਤ ‘Bhula Dunga’ ‘ਚ ਨਜ਼ਰ ਆਏ ਸਨ। ਇਹ ਗੀਤ 24 ਮਾਰਚ 2020 ਨੂੰ ਦਰਸ਼ਕਾਂ ਦੇ ਰੁਬਰੂ ਹੋਇਆ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ, ਇਸ ਗੀਤ ਨੇ ਕਈ ਰਿਕਾਰਡ ਬਣਾਏ ਸੀ। ਜੇ ਗੱਲ ਕਰੀਏ ਹੁਣ ਤੱਕ 107 ਮਿਲੀਅਨ ਤੋਂ ਵੱਧ ਵਿਊਜ਼ ਇਸ ਗੀਤ ਉੱਤੇ ਆ ਚੁੱਕੇ ਨੇ।

Sidnaaz Image Source: Instagram

ਹੋਰ ਪੜ੍ਹੋ : ਕੁਲਦੀਪ ਮਾਣਕ ਦੇ ਦੋਹਤੇ ਹਸਨ ਮਾਣਕ ਲੈ ਕੇ ਆ ਰਹੇ ਨੇ ਆਪਣੀ ਨਵੀਂ ਮਿਊਜ਼ਿਕ ਐਲਬਮ ‘Rano’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਦਿਲਚਸਪ ਪੋਸਟਰ

ਦੂਜੀ ਵਾਰ ਇਹ ਜੋੜੀ ਟੋਨੀ ਕੱਕੜ ਦੇ ਗੀਤ Shona Shona ‘ਚ ਨਜ਼ਰ ਆਈ । ਇਸ ਗੀਤ ਨੂੰ ਟੋਨੀ ਕੱਕੜ ਨੇ ਗਾਇਆ ਸੀ, ਸ਼ਹਿਨਾਜ਼ ਤੇ ਸਿਧਾਰਥ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ। ਦੱਸ ਦਈਏ ਇਹ ਗੀਤ 25 ਨਵੰਬਰ ਨੂੰ ਰਿਲੀਜ਼ ਹੋਇਆ ਸੀ। ਦੱਸ ਦਈਏ ਇਹ ਗੀਤ ਰੋਮਾਂਟਿਕ ਤੇ ਮਸਤੀ ਜ਼ੌਨਰ ਦਾ ਸੀ। ਯੂਟਿਊਬ ਉੱਤੇ 188 ਮਿਲੀਅਨ ਤੋਂ ਵੱਧ ਵਿਊਜ਼ ਹਾਸਿਲ ਕਰ ਚੁੱਕਿਆ ਹੈ। ਸਿਧਾਰਥ ਸ਼ੁਕਲਾ ਆਪਣੇ ਪ੍ਰਸ਼ੰਸਕਾਂ ਦੇ ਲਈ ਇਹ ਦੋ ਮਿੱਠੇ ਜਿਹੇ ਮਿਊਜ਼ਿਕ ਵੀਡੀਓਜ਼ ਛੱਡ ਗਏ ਨੇ। ਜਿਸ ‘ਚ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਹਮੇਸ਼ਾ ਇਕੱਠੇ ਦਿਖਾਈ ਦੇਣਗੇ।

0 Comments
0

You may also like