
ਸਿਧਾਰਥ ਸ਼ੁਕਲਾ (Sidharth Shukla) ਦੇ ਦਿਹਾਂਤ ਤੋਂ ਕਈ ਮਹੀਨੇ ਬਾਅਦ ਉਸ ਦੇ ਭਰਾ (Brother) ਆਦਿਤਿਆ ਸ਼ੁਕਲਾ ਨੇ ਉਸ ਦੇ ਦਿਹਾਂਤ ‘ਤੇ ਬੋਲੇ ਹਨ । ਆਦਿਤਿਆ ਸ਼ੁਕਲਾ (aditya shukla) ਸਿਧਾਰਥ ਸ਼ੁਕਲਾ ਦੇ ਚਚੇਰੇ ਭਰਾ ਹਨ ਅਤੇ ਹਾਲ ਹੀ ‘ਚ ਉਨ੍ਹਾਂ ਨੇ ਇੱਕ ਗੱਲਬਾਤ ਦੇ ਦੌਰਾਨ ਖੁਲਾਸਾ ਕੀਤਾ ਹੈ ਕਿ ਸਿਧਾਰਥ ਨੇ ਮੌਤ ਤੋਂ ਪਹਿਲਾਂ ਉਸ ਨੂੰ ਫੋਨ ਕੀਤਾ ਸੀ ।

ਹੋਰ ਪੜ੍ਹੋ : ਫਿਲਮ ‘ਹਮਪਟੀ ਸ਼ਰਮਾ ਦੀ ਦੁਲਹਨਿਆ’ ਦੇ 8 ਸਾਲ ਕੀਤੇ ਪੂਰੇ, ਵਰੁਣ ਧਵਨ ਸਿਧਾਰਥ ਸ਼ੁਕਲਾ ਨੂੰ ਕੀਤਾ ਯਾਦ
ਪਰ ਉਹ ਆਪਣੇ ਕੰਮ ‘ਚ ਏਨਾਂ ਰੁੱਝਿਆ ਹੋਇਆ ਸੀ ਕਿ ਉਸ ਨਾਲ ਗੱਲ ਨਹੀਂ ਹੋ ਪਾਈ ਅਤੇ ਕਾਸ਼ ਅਸੀਂ ਉਸ ਦਿਨ ਗੱਲ ਕੀਤੀ ਹੁੰਦੀ । ਰੱਬ ਦੀ ਇਹੀ ਇੱਛਾ ਸੀ, ਅਸੀਂ ਇਸ ਬਾਰੇ ਕੁਝ ਨਹੀਂ ਕਰ ਸਕਦੇ । ਦੱਸ ਦਈਏ ਕਿ ਸਿਧਾਰਥ ਸ਼ੁਕਲਾ ਦਾ ਦਿਹਾਂਤ ਕੁਝ ਮਹੀਨੇ ਪਹਿਲਾਂ ਹੋ ਗਿਆ ਸੀ । ਸਿਧਾਰਥ ਦੇ ਦਿਹਾਂਤ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਸੀ ।

ਹੋਰ ਪੜ੍ਹੋ : ਸਿਧਾਰਥ ਸ਼ੁਕਲਾ ਦੀ ਸਨਗਲਾਸਿਸ ‘ਚ ਨਜ਼ਰ ਆਈ ਸ਼ਹਿਨਾਜ਼ ਗਿਲ, ਸਿਡਨਾਜ਼ਿਨਸ ਨੇ ਕੀਤੀ ਤਾਰੀਫ
ਬਿੱਗ ਬੌਸ ਵਿਨਰ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਜੋੜੀ ਦੇ ਵਿਆਹ ਦੀਆਂ ਚਰਚਾਵਾਂ ਵੀ ਜ਼ੋਰਾਂ ‘ਤੇ ਸਨ । ਪਰ ਕੁਦਰਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ । ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਗਿੱਲ ਵੀ ਪੂਰੀ ਤਰ੍ਹਾਂ ਟੁੱਟ ਗਈ ਸੀ, ਪਰ ਹੁਣ ਉਹ ਮੁੜ ਤੋਂ ਆਪਣੀ ਨਵੀਂ ਜ਼ਿੰਦਗੀ ਵੱਲ ਪਰਤ ਗਈ ਹੈ ।

ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਜਲਦ ਹੀ ਸ਼ਹਿਨਾਜ਼ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ। ਇਨਾਂ ਫ਼ਿਲਮਾਂ ਦਾ ਦਰਸ਼ਕਾਂ ਨੂੰ ਵੀ ਬੜੀ ਬੇਸਬਰੀ ਦੇ ਨਾਲ ਉਡੀਕ ਹੈ ।
View this post on Instagram