Yes I Am Student : ਪਿਆਰ ਦੇ ਰੰਗਾਂ ਨਾਲ ਭਰਿਆ ‘ਜਾਨ’ ਗੀਤ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖਣ ਨੂੰ ਮਿਲ ਰਹੀ ਹੈ ਸਿੱਧੂ ਮੂਸੇਵਾਲਾ ਅਤੇ ਮੈਂਡੀ ਤੱਖਰ ਦੀ ਰੋਮਾਂਟਿਕ ਕਮਿਸਟਰੀ

Written by  Lajwinder kaur   |  October 17th 2021 10:23 AM  |  Updated: October 17th 2021 10:23 AM

Yes I Am Student : ਪਿਆਰ ਦੇ ਰੰਗਾਂ ਨਾਲ ਭਰਿਆ ‘ਜਾਨ’ ਗੀਤ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖਣ ਨੂੰ ਮਿਲ ਰਹੀ ਹੈ ਸਿੱਧੂ ਮੂਸੇਵਾਲਾ ਅਤੇ ਮੈਂਡੀ ਤੱਖਰ ਦੀ ਰੋਮਾਂਟਿਕ ਕਮਿਸਟਰੀ

'ਯੈੱਸ ਆਈ ਐੱਮ ਸਟੂਡੈਂਟ' (Yes I Am Student) ਜੋ ਕਿ ਵੱਡੇ ਪਰਦੇ ਉੱਤੇ ਰਿਲੀਜ਼ ਲਈ ਤਿਆਰ ਹੈ । ਇਸ ਫ਼ਿਲਮ ਨੂੰ ਲੈ ਕੇ ਸਿੱਧੂ ਮੂਸੇਵਾਲਾ (Sidhu Moose Wala) ਦੇ ਪ੍ਰਸ਼ੰਸਕ ਕਾਫੀ ਉਤਸੁਕ ਹਨ। ਜੀ ਹਾਂ ਫ਼ਿਲਮ ਦੇ ਸ਼ਾਨਦਾਰ ਟ੍ਰੇਲਰ ਤੋਂ ਬਾਅਦ ਇੱਕ-ਇੱਕ ਕਰਕੇ ਗੀਤ ਦਰਸ਼ਕਾਂ ਦੀ ਨਜ਼ਰ ਹੋ ਰਹੇ ਹਨ। ਜੀ ਹਾਂ ਫ਼ਿਲਮ ਦਾ ਰੋਮਾਂਟਿਕ ਗੀਤ ਰਿਲੀਜ਼ ਹੋ ਗਿਆ ਹੈ। ਜਾਨ ਟਾਈਟਲ ਹੇਠ ਪਿਆਰਾ ਜਿਹਾ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਖੁਦ ਸਿੱਧੂ ਮੂਸੇਵਾਲਾ ਨੇ ਗਾਇਆ ਹੈ।

ਹੋਰ ਪੜ੍ਹੋ : ਸ਼ਿਪਰਾ ਗੋਇਲ ਆਪਣੇ ਨਵੇਂ ਗੀਤ ‘Koke’ ਨਾਲ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਗਾਇਕ ਅਰਜਨ ਢਿੱਲੋਂ ਵੀ ਆਪਣੀ ਗਾਇਕੀ ਦਾ ਤੜਕਾ ਲਗਾਉਂਦੇ ਹੋਏ ਆ ਰਹੇ ਨੇ ਨਜ਼ਰ

yes i am student movie new song jaan

ਇਸ ਗੀਤ ਨੂੰ ਗਾਇਕ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ ਤੇ ਗੀਤ ਦੇ ਬੋਲ ਵੀ ਖੁਦ ਸਿੱਧੂ ਮੂਸੇਵਾਲਾ ਦੀ ਕਲਮ ‘ਚੋਂ ਹੀ ਨਿਕਲੇ ਹਨ। ਇਸ ਗੀਤ ਨੂੰ ਸਿੱਧੂ ਮੂਸੇਵਾਲਾ ਅਤੇ ਅਦਾਕਾਰਾ ਮੈਂਡੀ ਤੱਖਰ (Mandy Takhar) ਉੱਤੇ ਫਿਲਮਾਇਆ ਗਿਆ ਹੈ। ਵੀਡੀਓ ‘ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। Intense ਨੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ। ਇਸ ਗੀਤ ਨੂੰ ਟਿਪਸ ਪੰਜਾਬੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ : ਹਾਸਿਆਂ ਦੇ ਰੰਗਾਂ ਨਾਲ ਭਰਿਆ ‘Paani Ch Madhaani’ ਦਾ ਟ੍ਰੇਲਰ ਹੋਇਆ ਰਿਲੀਜ਼, ਜਿੱਤੀ ਹੋਈ ਲਾਟਰੀ ਨੇ ਪਾਇਆ ਗਿੱਪੀ ਗਰੇਵਾਲ ਨੂੰ ਭੰਬਲਭੂਸੇ ‘ਚ, ਕੀ ਇੰਗਲੈਂਡ ‘ਚ ਗਿੱਪੀ ਦੀ ਟੀਮ ਲੱਭ ਪਾਏਗੀ ਗੁੰਮੀ ਹੋਈ ਲਾਟਰੀ ਨੂੰ?

sidhu moose wala and mandy takhar

ਸਿੱਧੂ ਮੂਸੇਵਾਲ ਅਤੇ ਮੈਂਡੀ ਤੱਖਰ ਤੋਂ ਇਲਾਵਾ ਇਸ ਫ਼ਿਲਮ ‘ਚ ਮਲਕੀਤ ਰੌਣੀ, ਸੀਮਾ ਕੌਸ਼ਲ, ਜੱਗੀ ਸਿੰਘ ਅਤੇ ਹੋਰ ਬਹੁਤ ਸਾਰੇ ਕਲਾਕਾਰ ਵੀ ਨਜ਼ਰ ਆਉਣਗੇ।   ਇਸ ਫ਼ਿਲਮ ਨੂੰ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਕਹਾਣੀ ਨਾਮੀ ਗੀਤਕਾਰ ਗਿੱਲ ਰੌਂਤਾ ਨੇ ਲਿਖੀ ਹੈ । ਗਿੱਲ ਰੌਂਤਾ ਆਪਣੀ ਕਹਾਣੀ ਦੇ ਰਾਹੀਂ, ਸਟੂਡੈਂਟ ਵੀਜ਼ੇ ‘ਤੇ ਵਿਦੇਸ਼ ‘ਚ ਗਏ ਪੰਜਾਬੀ ਨੌਜਵਾਨਾਂ ਦੀ ਸੰਘਰਸ਼ ਦੀ ਕਹਾਣੀ ਨੂੰ ਵੱਡੇ ਪਰਦੇ ਉੱਤੇ ਪੇਸ਼ ਕਰਨਗੇ। ਇਸ ਫ਼ਿਲਮ ਨੂੰ ਪੀਟੀਸੀ ਗਲੋਬ ਮੂਵੀਜ਼ ਵੱਲੋਂ 22 ਅਕਤੂਬਰ ਨੂੰ ਦੇਸ਼ ਭਰ ਦੇ ਸਿਨੇਮਾ ਘਰਾਂ ‘ਚ ਡਿਸਟ੍ਰੀਬਿਊਟ ਕੀਤਾ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network