ਦੋ ਪ੍ਰੇਮ ਕਹਾਣੀਆਂ ਪੇਸ਼ ਕਰਦਾ ਅਦਿੱਤਿਆ ਸੂਦ ਦੀ ਮਲਟੀ ਸਟਾਰਰ ਫ਼ਿਲਮ ‘ਤੇਰੀ ਮੇਰੀ ਜੋੜੀ’ ਦਾ ਸ਼ਾਨਦਾਰ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

Written by  Lajwinder kaur   |  August 22nd 2019 10:41 AM  |  Updated: August 22nd 2019 10:46 AM

ਦੋ ਪ੍ਰੇਮ ਕਹਾਣੀਆਂ ਪੇਸ਼ ਕਰਦਾ ਅਦਿੱਤਿਆ ਸੂਦ ਦੀ ਮਲਟੀ ਸਟਾਰਰ ਫ਼ਿਲਮ ‘ਤੇਰੀ ਮੇਰੀ ਜੋੜੀ’ ਦਾ ਸ਼ਾਨਦਾਰ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

ਨਿਰਦੇਸ਼ਕ ਅਦਿੱਤਿਆ ਸੂਦ ਦੀ ਆਉਣ ਵਾਲੀ ਫ਼ਿਲਮ ‘ਤੇਰੀ ਮੇਰੀ ਜੋੜੀ’ ਜਿਸਦਾ ਦਰਸ਼ਕਾਂ ਵੱਲੋਂ ਕਈ ਮਹੀਨਿਆਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸਰੋਤਿਆਂ ਦੀ ਉਤਸੁਕਤਾ ਨੂੰ ਹੋਰ ਵਧਾਉਂਦੇ ਹੋਏ ਫ਼ਿਲਮ ਦੇ ਟਰੇਲਰ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ।

ਗੱਲ ਕਰੀਏ ਟਰੇਲਰ ਦੀ ਤਾਂ ਉਸ ‘ਚ ਦੋ ਪ੍ਰੇਮ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਹੈ। ਟਰੇਲਰ ‘ਚ ਯੋਗਰਾਜ ਸਿੰਘ ਜੋ ਕਿ ਕਹਾਣੀ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ। ਜਿਸ ‘ਚ ਉਹ ਆਪਣੇ ਪੁੱਤਰ ਦੇ ਨਾਲ ਆਪਣੇ ਰਿਸ਼ਤੇ ਨੂੰ ਬਿਆਨ ਕਰਦੇ ਹੋਏ ਫ਼ਿਲਮ ਦੇ ਬਾਕੀ ਕਿਰਦਾਰਾਂ ਤੋਂ ਪਰਦਾ ਉਠਾਉਂਦੇ ਹੋਏ ਨਜ਼ਰ ਆ ਰਹੇ ਹਨ। ਫ਼ਿਲਮ ਚ ਯੋਗਰਾਜ ਦੇ ਪੁੱਤਰ ਦਾ ਕਿਰਦਾਰ ਸੋਸ਼ਲ ਮੀਡੀਆ ਅਤੇ ਯੂ ਟਿਊਬ ‘ਤੇ ਚਰਚਿਤ ਅਦਾਕਾਰ ਸੈਮੀ ਗਿੱਲ ਨਿਭਾਉਂਦੇ ਹੋਏ ਦਿਖ ਰਹੇ ਹਨ।

 

View this post on Instagram

 

Teri Meri JODI ❤️ #kingbchouhan ?

A post shared by King B Chouhan (@king.b.chouhan) on

ਹੋਰ ਵੇਖੋ:ਆਂਦਰੇ ਰਸਲ ਨੇ ਯੁਵਰਾਜ ਸਿੰਘ ਦੇ ਨਾਲ ਮਿਲਕੇ ਗੁਲਾਬੀ ਕੁਈਨ ਤੇ ਗੁਰੂ ਰੰਧਾਵਾ ਦੇ ਗੀਤਾਂ ‘ਤੇ ਪਾਏ ਭੰਗੜੇ, ਦੇਖੋ ਵੀਡੀਓ

ਇਸ ਤੋਂ ਇਲਾਵਾ ਟਰੇਲਰ ‘ਚ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਸਿੱਧੂ ਮੂਸੇਵਾਲਾ, ਯੂ-ਟਿਊਬ ਸਟਰਾਰ ਕਿੰਗ ਬੀ ਚੌਹਾਨ, ਬਾਲੀਵੁੱਡ ਦੇ ਦਿੱਗਜ ਅਦਾਕਾਰ ਸ਼ਕਤੀ ਕਪੂਰ ਤੇ ਮੋਨਿਕਾ ਸ਼ਰਮਾ, ਹਾਲੀਵੁੱਡ ਅਦਾਕਾਰਾ ਜ਼ੈਜ਼, ਕਈ ਹੋਰ ਮਹਾਨ ਕਲਾਕਾਰ ਨਜ਼ਰ ਆ ਰਹੇ ਹਨ। ਟਰੇਲਰ ‘ਚ ਅਜੌਕੇ ਸਮੇਂ ਦੇ ਪਿਆਰ ਦੇ ਨਾਲ ਪੁਰਾਤਨ ਸਮੇਂ ਦੇ ਰਿਸ਼ਤੇ ਨੂੰ ਵੀ ਪੇਸ਼ ਕੀਤਾ ਗਿਆ ਹੈ। ਟਰੇਲਰ ਨੂੰ ਵ੍ਹਾਈਟ ਹਿੱਲ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਪਿਆਰ, ਹਾਸੇ ਦੇ ਰੰਗਾਂ ਦੇ ਨਾਲ ਪਰਿਵਾਰਕ ਰਿਸ਼ਤਿਆਂ ਦੀਆਂ ਕੜਵਾਹਟ ਨੂੰ ਬਿਆਨ ਕਰਦੇ ਟਰੇਲਰ ਨੂੰ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਤੇਰੀ ਮੇਰੀ ਜੋੜੀ ਅਦਿੱਤਿਆ ਸੂਦ ਦੀ ਤੀਜੀ ਫ਼ਿਲਮ ਹੈ ਇਸ ਤੋਂ ਪਹਿਲਾਂ ਉਹ ‘ਮਰ ਜਾਵਾਂ ਗੁੜ ਖਾ ਕੇ’ ਅਤੇ ‘ਓਏ ਹੋਏ ਪਿਆਰ ਹੋ ਗਿਆ’ ਵਰਗੀਆਂ ਫ਼ਿਲਮਾਂ ਦੇ ਚੁੱਕੇ ਹਨ।ਦੱਸ ਦਈਏ ਤੇਰੀ ਮੇਰੀ ਜੋੜੀ ਜੋ ਕਿ ਇੱਕ ਮਲਟੀ ਸਟਾਰਰ ਫ਼ਿਲਮ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਕਈ ਵੱਡੇ-ਵੱਡੇ ਕਲਾਕਾਰ ਐਕਟਿੰਗ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ 13 ਸਤੰਬਰ ਨੂੰ ਰਿਲੀਜ਼ ਹੋ ਜਾਵੇਗੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network