
ਸਿੱਧੂ ਮੂਸੇਵਾਲਾ (Sidhu Moose Wala) ਦਾ ਕਤਲ ਬੀਤੀ 29 ਮਈ ਨੂੰ ਕਰ ਦਿੱਤਾ ਗਿਆ ਸੀ । ਇਸ ਮਾਮਲੇ ‘ਚ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ । ਹੁਣ ਗੋਲਡੀ ਬਰਾੜ (Goldy Brar) ਦਾ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਇੱਕ ਕਬੂਲਨਾਮਾ ਵਾਇਰਲ ਹੋ ਰਿਹਾ ਹੈ ।ਜਿਸ ‘ਚ ਗਾਇਕ ਦੇ ਕਤਲ ‘ਤੇ ਪ੍ਰਤੀਕਰਮ ਦਿੰਦੇ ਹੋਏ ਗੋਲਡੀ ਬਰਾੜ ਨੇ ਕਿਹਾ ਹੈ ਕਿ ਸਾਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਦਾ ਕੋਈ ਅਫਸੋਸ ਨਹੀਂ ਹੈ ।

ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਸਿੱਧੂ ਨੂੰ ਸ਼ਹੀਦਾਂ ਦੇ ਬਰਾਬਰ ਦਰਜਾ ਦੇਣਾ ਗਲਤ ਹੈ ।ਪੀਟੀਸੀ ਪੰਜਾਬੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ । ਇਹ ਖ਼ਬਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ।ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਬੀਤੀ 29 ਮਈ ਨੂੰ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੀ ਥਾਰ ਗੱਡੀ ‘ਚ ਸਵਾਰ ਹੋ ਕੇ ਆਪਣੀ ਮਾਸੀ ਦੇ ਪਿੰਡ ਜਾ ਰਿਹਾ ਸੀ ।

ਹੋਰ ਪੜ੍ਹੋ : ਪਿਤਾ ਦੀ ਗੋਦ ‘ਚ ਸਿਰ ਰੱਖ ਕੇ ਸੁੱਤੇ ਨਜ਼ਰ ਆਏ ਸਿੱਧੂ ਮੂਸੇਵਾਲਾ, ਪ੍ਰਸ਼ੰਸਕ ਵੀ ਪਿਉ ਪੁੱਤਰ ਦੇ ਪਿਆਰ ਨੂੰ ਵੇਖ ਹੋਏ ਭਾਵੁਕ
ਪਰ ਰਸਤੇ ‘ਚ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਗਾਇਕ ਦੇ ਘਰ ਸੋਗ ਦੀ ਲਹਿਰ ਹੈ । ਕੌਮਾਂਤਰੀ ਪੱਧਰ ‘ਤੇ ਗਾਇਕ ਨੂੰ ਯਾਦ ਕੀਤਾ ਜਾ ਰਿਹਾ ਹੈ । ਸਿੱਧੂ ਮੂਸੇਵਾਲਾ ਦਾ ਜੂਨ ਮਹੀਨੇ ‘ਚ ਵਿਆਹ ਵੀ ਹੋਣਾ ਸੀ । ਪਰ ਉਸ ਤੋਂ ਪਹਿਲਾਂ ਹੀ ਬਦਮਾਸ਼ਾਂ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ । ਸਿੱਧੂ ਮੂਸੇਵਾਲਾ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ‘ਚ ਕਈ ਹਿੱਟ ਗੀਤ ਦਿੱਤੇ ਸਨ ।

ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਸਿੱਧੂ ਨੂੰ ਸ਼ਹੀਦਾਂ ਦੇ ਬਰਾਬਰ ਦਰਜਾ ਦੇਣਾ ਗਲਤ ਹੈ ।ਦੱਸ ਦਈਏ ਕਿ ਇਹ ਖਬਰ ਇੱਕ ਨਿੱਜੀ ਚੈਨਲ ਨੂੰ ਗੋਲਡੀ ਬਰਾੜ ਵੱਲੋਂ ਕੀਤੀ ਗੱਲਬਾਤ ਦੌਰਾਨ ਦੇ ਹਵਾਲੇ ਨਾਲ ਸਾਹਮਣੇ ਆਈ ਹੈ ।
View this post on Instagram