ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਰੱਖਦਾ ਸੀ ਸਿੱਧੂ ਮੂਸੇਵਾਲਾ, ਬਚਪਨ ‘ਚ ਗਾਉਂਦੇ ਦੀ ਤਸਵੀਰ ਵਾਇਰਲ, ਪ੍ਰਸ਼ੰਸਕ ਵੀ ਵੇਖ ਹੋਏ ਭਾਵੁਕ

written by Shaminder | June 17, 2022

ਸਿੱਧੂ ਮੂਸੇਵਾਲਾ (Sidhu Moose Wala ) ਉਰਫ਼ ਸ਼ੁਭਦੀਪ ਸਿੰਘ ਸਿੱਧੂ ਬੇਸ਼ੱਕ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਚੁੱਕਿਆ ਹੈ । ਪਰ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੇ ਹਨ । ਸਿੱਧੂ ਮੂਸੇਵਾਲਾ ‘ਚ ਗਾਇਕੀ ਦੇ ਗੁਣ ਬਚਪਨ (Childhood) ਤੋਂ ਹੀ ਦਿਖਦੇ ਸਨ । ਇਸ ਦਾ ਅੰਦਾਜਾ ਉਸ ਦੀ ਵਾਇਰਲ ਹੋ ਰਹੀ ਤਸਵੀਰ ਤੋਂ ਲਗਾਇਆ ਜਾ ਸਕਦਾ ਹੈ ।

ਹੋਰ ਪੜ੍ਹੋ : ਏਪੀ ਢਿੱਲੋਂ ਨੇ ਸਿੱਧੂ ਮੂਸੇਵਾਲਾ ਨੂੰ ਅਨੋਖੇ ਤਰੀਕੇ ਨਾਲ ਦਿੱਤੀ ਸ਼ਰਧਾਂਜਲੀ, ਵਾਰਦਾਤ ਵਾਲੇ ਦਿਨ ਦੀ ਤਸਵੀਰ ਸਾਂਝੀ ਕਰਦੇ ਹੋਏ ਦਿੱਤਾ ਇਸ ਤਰ੍ਹਾਂ ਦਾ ਪ੍ਰਤੀਕਰਮ

ਜਿਸ ‘ਚ ਸਿੱਧੂ ਮੂਸੇਵਾਲਾ ਗਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਨੂੰ ਇਹ ਤਸਵੀਰ ਬਹੁਤ ਜਿਆਦਾ ਭਾਵੁਕ ਕਰ ਰਹੀ ਹੈ । ਸਿੱਧੂ ਮੂਸੇਵਾਲਾ ਇੱਕ ਅਜਿਹਾ ਗਾਇਕ ਸੀ ਜਿਸ ਨੇ ਬਹੁਤ ਹੀ ਛੋਟੀ ਉਮਰ ‘ਚ ਪੰਜਾਬੀ ਇੰਡਸਟਰੀ ‘ਚ ਖਾਸ ਜਗ੍ਹਾ ਬਨਾ ਲਈ ਸੀ ।

Sidhu Moose Wala had also fired two shots in retaliation Image Source: Twitter

ਹੋਰ ਪੜ੍ਹੋ : ਮੌਤ ਤੋਂ ਬਾਅਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਾਮ ਦਰਜ ਹੋਇਆ ਇਹ ਰਿਕਾਰਡ, ਪਰ ਖੁਸ਼ੀ ਮਾਨਣ ਲਈ ਮੌਜੂਦ ਨਹੀਂ ਗਾਇਕ

ਮੌਤ ਤੋਂ ਬਾਅਦ ਉਸ ਦਾ ਨਾਮ ਬਿੱਲਬੋਰਡ ‘ਚ ਆਇਆ ਹੈ । ਪੂਰੀ ਦੁਨੀਆ ‘ਚ ਉਸ ਦੇ ਇਸ ਦੁਨੀਆ ਤੋਂ ਰੁਖਸਤ ਹੋਣ ਦਾ ਦੁੱਖ ਮਨਾਇਆ ਜਾ ਰਿਹਾ ਹੈ । ਪਰ ਸਭ ਤੋਂ ਜਿਆਦਾ ਦੁਖੀ ਹਨ, ਉਸ ਦੇ ਮਾਪੇ ਜਿਨ੍ਹਾਂ ਨੇ ਜਵਾਨ ਪੁੱਤ ਨੂੰ ਹਮੇਸ਼ਾ ਲਈ ਗੁਆ ਦਿੱਤਾ ਹੈ । ਮਾਪਿਆਂ ਦਾ ਲਾਡਲਾ ਪੁੱਤਰ ਹਮੇਸ਼ਾ ਦੇ ਲਈ ਉਨ੍ਹਾਂ ਤੋਂ ਦੂਰ ਹੋ ਚੁੱਕਿਆ ਹੈ ।

Sidhu Moose Wala's Bhog and Antim Ardaas to be held on THIS date Image Source: Twitter

ਮਾਪੇ ਜਿਨ੍ਹਾਂ ਨੇ ਪੁੱਤਰ ਦੇ ਵਿਆਹ ਦੇ ਸੁਫ਼ਨੇ ਸਜਾਏ ਸਨ, ਉਨ੍ਹਾਂ ਹੱਥਾਂ ਦੇ ਨਾਲ ਹੀ ਉਸ ਦੀ ਅਰਥੀ ਨੂੰ ਸਜਾਇਆ । ਦੱਸ ਦਈਏ ਕਿ ਸਿੱਧੂ ਦੇ ਮਾਪਿਆਂ ਨੇ ਜੂਨ ‘ਚ ਉਸ ਦਾ ਵਿਆਹ ਰੱਖਿਆ ਸੀ । ਪਰ ਇਸ ਤੋਂ ਪਹਿਲਾਂ ਹੀ 29ਮਈ ਨੂੰ ਕੁਝ ਹਥਿਆਰਬੰਦ ਲੋਕਾਂ ਨੇ ਉਸ ਦਾ ਕਤਲ ਕਰ ਦਿੱਤਾ ।ਜਿਸ ਤੋਂ ਬਾਅਦ ਪੂਰੇ ਇਲਾਕੇ ਹੀ ਨਹੀਂ ਦੇਸ਼ ਦੁਨੀਆ ‘ਚ ਸੋਗ ਦੀ ਲਹਿਰ ਹੈ ।

You may also like