ਸਿੱਧੂ ਮੂਸੇਵਾਲੇ ਦੇ ਗੀਤਾਂ ‘ਤੇ ਜੰਮ ਕੇ ਪਏ ਭੰਗੜੇ

Written by  Lajwinder kaur   |  December 24th 2018 06:44 PM  |  Updated: December 25th 2018 03:08 PM

ਸਿੱਧੂ ਮੂਸੇਵਾਲੇ ਦੇ ਗੀਤਾਂ ‘ਤੇ ਜੰਮ ਕੇ ਪਏ ਭੰਗੜੇ

ਪੰਜਾਬੀ ਇੰਡਸਟਰੀ ‘ਚ ਸਿੱਧੂ ਮੂਸੇਵਾਲਾ ਨੇ ਆਪਣੀ ਆਵਾਜ਼ ਨਾਲ ਪੂਰੀ ਧੱਕ ਪਾ ਰੱਖੀ ਹੈ। ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਲਾਈਵ ਕਾਨਸਰਟ ਕਰਵਾਇਆ ਗਿਆ। ਦੱਸ ਦੇਈਏ ਕਿ ਇਸ ਕਾਨਸਰਟ ‘ਚ ਪੀਟੀਸੀ ਨੈੱਟਵਰਕ ਵੱਲੋਂ ਮੀਡੀਆ ਪਾਰਟਨਰ ਦੀ ਭੂਮਿਕਾ ਨਿਭਾਈ ਗਈ। ਸਿੱਧੂ ਮੂਸੇਵਾਲਾ ਨੂੰ ਸੁਣਨ ਲਈ ਵੱਡੀ ਗਿਣਤੀ ‘ਚ ਉਹਨਾਂ ਦੇ ਫੈਨਜ਼ ਉੱਥੇ ਪਹੁੰਚੇ ਸਨ। ਸ਼ੋਅ ਦੌਰਾਨ ਸਿੱਧੂ ਮੂਸੇਵਾਲੇ ਨੇ ਆਪਣੀ ਦਮਦਾਰ ਗਾਇਕੀ ਦੇ ਨਾਲ ਸਮਾਂ ਬੰਨ ਦਿੱਤਾ, ਤੇ ਸਰੋਤਿਆਂ ਨੇ ਸਿੱਧੂ ਦੇ ਗੀਤਾਂ ‘ਤੇ ਜੰਮ ਕੇ ਭੰਗੜਾ ਪਾਇਆ।

Sidhu Moose Wala Live Music Concert At New Delhi ਸਿੱਧੂ ਮੂਸੇਵਾਲੇ ਦੇ ਗੀਤਾਂ ‘ਤੇ ਜੰਮ ਕੇ ਪਏ ਭੰਗੜੇ

ਹੋਰ ਦੇਖੋ: ਪਲਾਜ਼ੋ ਗੀਤ ਤੋਂ ਹਿੱਟ ਹੋਏ ਸ਼ਿਵਜੋਤ ਲੈ ਕੇ ਆ ਰਹੇ ਹਨ ਇੱਕ ਹੋਰ ਗੀਤ, ਵੇਖੋ ਟੀਜ਼ਰ

ਸ਼ੋਅ ਤੋਂ ਬਾਅਦ ਫੈਨਜ਼ ਨੇ ਦੱਸਿਆ ਕਿ ਉਹ ਮੂਸੇਵਾਲੇ ਦੇ ਵੱਡੇ ਪ੍ਰਸੰਸ਼ਕ ਨੇ ਤੇ ਸ਼ੋਅ ‘ਚ ਆ ਕੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਹੈ। ਮੀਡੀਆ ਨਾਲ ਗੱਲ-ਬਾਤ ਕਰਦਿਆਂ ਫੈਨਜ਼ ਨੇ ਕਿਹਾ ਕਿ ਮੂਸੇਵਾਲਾ ਧਰਤੀ ਦੇ ਨਾਲ ਜੁੜਿਆ ਗਾਇਕ ਹੈ ਅਤੇ ਉਸ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਕਿਸੇ ਦਾ ਸਹਾਰਾ ਵੀ ਨਹੀਂ ਲਿਆ, ਤੇ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਦੇ ਲਿਰਿਕਸ ਵੀ ਖੁਦ ਲਿਖਦਾ ਹੈ। ਜਿਸ ਕਰਕੇ ਉਹਨਾਂ ਦੇ ਸਾਰੇ ਗੀਤਾਂ ਨੂੰ ਸਰੋਤਿਆਂ ਵੱਲੋਂ ਹਮੇਸ਼ਾ ਭਰਵਾਂ ਹੁੰਗਾਰਾ ਮਿਲਦਾ ਹੈ। ਇਸ ਸ਼ੋਅ ‘ਚ ਹੋਰ ਗਾਇਕ ਵੀ ਸ਼ਾਮਿਲ ਹੋਏ ਸਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network