
Sidhu Moose Wala murder case: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਪਰਿਵਾਰ ਤੇ ਫੈਨਜ਼ ਲਗਾਤਾਰ ਗਾਇਕ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਅਜੇ ਤੱਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਉਨ੍ਹਾਂ ਦੇ ਚਾਹੁਣ ਵਾਲੇ ਭੁੱਲ ਨਹੀਂ ਸਕੇ ਹਨ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਕਤਲ ਕੇਸ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ, ਜੋ ਕਿ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕਾਂ ਦੇ ਨਾਲ ਜੁੜੀ ਹੋਈ ਹੈ।

ਦੱਸ ਦਈਏ ਕਿ ਲਗਾਤਾਰ ਕਈ ਮਹੀਨੀਆਂ ਤੋਂ ਪੁੱਤ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰ ਰਹੇ ਬਲਕੌਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੇ ਪੁਲਿਸ ਅਧਿਕਾਰੀਆਂ ਨੂੰ ਅਲਟੀਮੇਟਮ ਦਿੱਤਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਜਲਦੀ ਇਨਸਾਫ਼ ਨਾ ਮਿਲਿਆ ਤਾਂ ਉਹ ਆਪਣੀ ਐਫਆਈਆਰ ਵਾਪਸ ਲੈ ਕੇ ਦੇਸ਼ ਛੱਡ ਦੇਣਗੇ। ਇਸ ਵਿਚਕਾਰ ਹੁਣ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜੋ ਕਿ ਮਨਕੀਰਤ ਔਲਖ, ਬੱਬੂ ਮਾਨ ਅਤੇ ਗੁਰੂ ਰੰਧਾਵਾ ਨਾਲ ਜੁੜੀ ਹੋਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਵੱਲੋਂ ਵਿੱਕੀ ਮਿੱਡੂਖੇੜਾ ਦੇ ਭਰਾ ਅਜੈ ਪਾਲ ਮਿੱਡੂਖੇੜਾ ਨਾਲ ਫੋਨ ਤੇ ਗੱਲਬਾਤ ਹੋਈ,ਪਰ ਉਹ ਉਸ ਨੂੰ ਪੁੱਛਗਿੱਛ ਸੈਸ਼ਨ ਲਈ ਮੁੜ ਬੁਲਾਣਗੇ। ਜਾਂਚ 'ਚ ਅਜੇ ਪਾਲ ਹੀ ਨਹੀਂ ਬਲਕਿ ਗਾਇਕ ਮਨਕੀਰਤ ਔਲਖ, ਗੁਰੂ ਰੰਧਾਵਾ ਅਤੇ ਬੱਬੂ ਮਾਨ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਜੀ ਹਾਂ, ਹੁਣ ਇਸ ਮਾਮਲੇ ਵਿੱਚ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਨਾਲ-ਨਾਲ ਬੱਬੂ ਮਾਨ ਤੇ ਗੁਰੂ ਰੰਧਾਵਾ ਦਾ ਨਾਂਅ ਵੀ ਪੁੱਛਗਿੱਛ ਲਈ ਸ਼ਾਮਿਲ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਇਹ ਕਿਹਾ ਜਾ ਚੁੱਕਾ ਹੈ ਕਿ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਕੁਝ ਨਾਂਅ ਦਿੱਤੇ ਹਨ ਪਰ ਉਨ੍ਹਾਂ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ। ਇਸ ਦੌਰਾਨ ਅਫਸਾਨਾ ਖਾਨ, ਦਿਲਪ੍ਰੀਤ ਢਿੱਲੋਂ ਅਤੇ ਜੈਨੀ ਜੌਹਲ ਵਰਗੇ ਗਾਇਕਾਂ ਤੋਂ ਵੀ ਪਹਿਲਾਂ ਪੁੱਛਗਿੱਛ ਕੀਤੀ ਗਈ।
ਹੁਣ ਪਤਾ ਲੱਗਾ ਹੈ ਕਿ ਹੋਰ ਵੀ ਕਈ ਪੰਜਾਬੀ ਗਾਇਕ ਤੇ ਫ਼ਿਲਮ ਨਿਰਮਾਤਾ ਅਜਿਹੇ ਹਨ ਜੋ ਪੁਲਿਸ ਅਧਿਕਾਰੀਆਂ ਦੇ ਰਾਡਾਰ 'ਤੇ ਹਨ, ਪਰ ਨਾਂਅ ਸਾਹਮਣੇ ਨਹੀਂ ਆਏ ਸਨ। ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਕਈ ਸ਼ਾਰਪ ਸ਼ੂਟਰ ਵੀ ਗ੍ਰਿਫ਼ਤਾਰ ਕੀਤੇ ਗਏ ਸਨ, ਪਰ ਉਨ੍ਹਾਂ ਦੇ ਕਤਲ ਪਿੱਛੇ ਕਿਸ ਦਾ ਹੱਥ ਹੈ, ਇਸ ਦੀ ਜਾਂਚ ਅਜੇ ਜਾਰੀ ਹੈ।

ਹੋਰ ਪੜ੍ਹੋ: ਅਨੁਸ਼ਕਾ ਸ਼ਰਮਾ ਨੇ ਰੈਟਰੋ ਅਵਤਾਰ 'ਚ ਤਸਵੀਰਾਂ ਕੀਤੀਆਂ ਸ਼ੇਅਰ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ
ਇਸ ਤੋਂ ਇਲਾਵਾ, ਰਿਪੋਰਟਾਂ ਇਹ ਵੀ ਸੁਝਾਅ ਦਿੰਦੀਆਂ ਹਨ ਕਿ ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਬਾਅਦ ਵਿੱਚ ਇੱਕ ਇੰਟਰਵਿਊ ਅਤੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ, ਇਹ ਖੁਲਾਸਾ ਹੋਇਆ ਕਿ ਇਹ ਖ਼ਬਰ ਫਰਜ਼ੀ ਸੀ।