ਅਨੁਸ਼ਕਾ ਸ਼ਰਮਾ ਨੇ ਰੈਟਰੋ ਅਵਤਾਰ 'ਚ ਤਸਵੀਰਾਂ ਕੀਤੀਆਂ ਸ਼ੇਅਰ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

written by Pushp Raj | December 06, 2022 03:28pm

Anushka Sharma in 'retro look' : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਲੰਮੇਂ ਸਮੇਂ ਤੋਂ ਫ਼ਿਲਮੀ ਪਰਦੇ ਤੋਂ ਦੂਰ ਹੈ। ਹਾਲ ਹੀ ਵਿੱਚ ਅਨੁਸ਼ਕਾ ਨੇ ਨੈਟਫਲਿਕਸ ਓਰੀਜਨਲ 'ਤੇ ਰਿਲੀਜ਼ ਹੋਈ ਫ਼ਿਲਮ 'ਕਲਾ' ਵਿੱਚ ਆਪਣਾ ਕੈਮਿਓ ਕੀਤਾ ਹੈ। ਹੁਣ ਅਨੁਸ਼ਕਾ ਨੇ ਆਪਣੇ ਕੈਮਿਓ ਕਿਰਦਾਰ ਦਾ ਲੁੱਕ ਫੈਨਜ਼ ਨਾਲ ਸਾਂਝਾ ਕੀਤਾ ਹੈ।

image source: Instagram

ਫ਼ਿਲਮ ਕਲਾ ਦੇ ਵਿੱਚ ਅਨੁਸ਼ਕਾ ਸ਼ਰਮਾ ਦਾ ਰੈਟਰੋ ਲੁੱਕ ਵੇਖਣ ਨੂੰ ਮਿਲਿਆ। ਇਸ ਲੁੱਕ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆਈ। ਹਾਲ ਹੀ ਵਿੱਚ ਅਨੁਸ਼ਕਾ ਸ਼ਰਮਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਇਸ ਲੁੱਕ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਸ਼ੇਅਰ ਕੀਤੀਆਂ ਗਈਆਂ ਇਹ ਤਸਵੀਰਾਂ ਬਲੈਕ ਐਂਡ ਵ੍ਹਾਈਟ ਹਨ। ਇਸ ਵਿੱਚ ਅਦਾਕਾਰਾ ਦਾ ਰੈਟਰੋ ਲੁੱਕ ਕਿਸੇ ਪੁਰਾਣੀ ਹੀਰੋਇਨ ਵਾਂਗ ਵਿਖਾਈ ਦੇ ਰਿਹਾ ਹੈ। ਅਨੁਸ਼ਕਾ ਸਾੜ੍ਹੀ ਪਹਿਨੇ ਹੋਏ ਵਿਖਾਈ ਦੇ ਰਹੀ ਹੈ ਤੇ ਉਹ ਵੱਖ-ਵੱਖ ਅੰਦਾਜ਼ ਵਿੱਚ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।

image source: Instagram

ਅਨੁਸ਼ਕਾ ਇਸ ਲੁੱਕ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ ਅਤੇ ਇਸ ਲੁੱਕ 'ਚ ਉਨ੍ਹਾਂ ਦੀ ਖੂਬਸੂਰਤੀ ਦੀ ਤੁਲਨਾ ਨਰਗਿਸ ਨਾਲ ਕੀਤੀ ਜਾ ਰਹੀ ਹੈ। ਹਾਲਾਂਕਿ, ਫ਼ਿਲਮ ਵਿੱਚ ਉਨ੍ਹਾਂ ਨੇ ਮਰਹੂਮ ਦੇਵਿਕਾ ਦਾ ਕਿਰਦਾਰ ਨਿਭਾਇਆ ਸੀ। ਅਨੁਸ਼ਕਾ ਪ੍ਰਸ਼ੰਸਕਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਕਾਫੀ ਖੁਸ਼ ਹੈ। ਇਸੇ ਲਈ ਉਨ੍ਹਾਂ ਨੇ ਰੈਟਰੋ ਲੁੱਕ ਨਾਲ ਹੋਰ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਨੁਸ਼ਕਾ ਸ਼ਰਮਾ ਨੇ ਪ੍ਰਸ਼ੰਸਕਾਂ ਤੋਂ ਮਿਲੇ ਪਿਆਰ ਲਈ ਧੰਨਵਾਦ ਪ੍ਰਗਟਾਇਆ ਹੈ। ਦਰਅਸਲ 'ਕਲਾ' 'ਚ ਅਨੁਸ਼ਕਾ ਦੇ ਕੈਮਿਓ ਅਤੇ ਲੁੱਕ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਹੋ ਰਹੀ ਹੈ।

image source: Instagram

ਹੋਰ ਪੜ੍ਹੋ: ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਦਾ ਨਵਾਂ ਪੋਸਟਰ ਆਇਆ ਸਾਹਮਣੇ, ਐਕਸ਼ਨ ਮੋਡ 'ਚ ਨਜ਼ਰ ਆਏ ਕਿੰਗ ਖ਼ਾਨ

ਦੱਸ ਦੇਈਏ ਕਿ ਇਸ ਫ਼ਿਲਮ ਨੂੰ ਅਨਵਿਤਾ ਦੱਤਾ ਨੇ ਡਾਇਰੈਕਟ ਕੀਤਾ ਹੈ। ਉਹ ਇਸ ਦੀ ਲੇਖਿਕਾ ਵੀ ਹਨ। ਮਰਹੂਮ ਅਦਾਕਾਰ ਇਰਫਾਨ ਖ਼ਾਨ ਦੇ ਬੇਟੇ ਬਾਬਿਲ ਖ਼ਾਨ ਨੇ ਇਸ ਫ਼ਿਲਮ ਨਾਲ ਆਪਣਾ ਡੈਬਿਊ ਕੀਤਾ ਹੈ। ਇਸ ਵਿੱਚ ਤ੍ਰਿਪਤੀ ਡਿਮਰੀ, ਸਵਾਸਤਿਕਾ ਮੁਖਰਜੀ ਵੀ ਹਨ।

 

View this post on Instagram

 

A post shared by AnushkaSharma1588 (@anushkasharma)

You may also like