
'Pathan' new poster ': ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਕਿ ਸ਼ਾਹਰੁਖ ਖ਼ਾਨ 4 ਸਾਲ ਬਾਅਦ ਮੁੜ ਫ਼ਿਲਮੀ ਪਰਦੇ 'ਤੇ ਵਾਪਸੀ ਲਈ ਤਿਆਰ ਹਨ। ਸ਼ਾਹਰੁਖ ਖ਼ਾਨ ਜਲਦ ਹੀ ਫ਼ਿਲਮ 'ਪਠਾਨ' 'ਚ ਨਜ਼ਰ ਆਉਣ ਵਾਲੇ ਹਨ। ਇਸ ਦੌਰਾਨ ਸ਼ਾਹਰੁਖ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਠਾਨ ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ, ਇਸ ਪੋਸਟਰ ਨੇ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਹੋਰ ਵੀ ਵਧਾ ਦਿੱਤਾ ਹੈ।

ਨਵੇਂ ਪੋਸਟਰ 'ਚ ਕੀ ਹੈ ਖ਼ਾਸ
ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਦੇ ਨਵੇਂ ਪੋਸਟਰ ਵਿੱਚ ਫ਼ਿਲਮ ਦੀ ਕਾਸਟ ਨੂੰ ਵਿਖਾਇਆ ਗਿਆ ਹੈ। ਇਸ ਪੋਸਟਰ ਨੂੰ ਸ਼ਾਹਰੁਖ ਖ਼ਾਨ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ।
ਇਸ ਪੋਸਟਰ ਬਾਰੇ ਗੱਲ ਕੀਤੀ ਜਾਵੇ ਤਾਂ ਪੋਸਟਰ 'ਚ ਸ਼ਾਹਰੁਖ ਖ਼ਾਨ ਮੋਢੇ 'ਤੇ ਬੰਦੂਕ ਫੜ ਕੇ ਖੜ੍ਹੇ ਨਜ਼ਰ ਆ ਰਹੇ ਹਨ। ਸ਼ਾਹਰੁਖ ਖ਼ਾਨ ਦੇ ਨਾਲ ਇਸ ਦੇ ਨਾਲ ਹੀ ਜੌਨ ਇਬ੍ਰਾਹਿਮ ਅਤੇ ਦੀਪਿਕਾ ਪਾਦੂਕੋਣ ਵੀ ਇਸ ਫ਼ਿਲਮ ਵਿੱਚ ਐਕਸ਼ਨ ਕਰਦੇ ਹੋਏ ਨਜ਼ਰ ਆਉਣਗੇ।

ਸਿਧਾਰਥ ਆਨੰਦ ਨੇ ਕਿਹਾ ਕਿ ਬਾਲੀਵੁੱਡ ਦੇ ਇਨ੍ਹਾਂ ਤਿੰਨਾਂ ਸੁਪਰਸਟਾਰਸ ਨੇ ਇਸ ਫ਼ਿਲਮ ਦੇ ਲਈ ਦੁਨੀਆਂ ਦੇ 8 ਦੇਸ਼ਾਂ ਦਾ ਦੌਰਾ ਕੀਤਾ ਹੈ। ਇਨ੍ਹਾਂ 'ਚ ਭਾਰਤ, ਸਪੇਨ, ਯੂਏਆਈ, ਤੁਰਕੀ ਆਦਿ ਕਈ ਦੇਸ਼ਾਂ ਦਾ ਦੌਰਾ ਕੀਤਾ ਹੈ। ਇਸ ਫ਼ਿਲਮ ਵਿੱਚ ਦਰਸ਼ਕਾਂ ਨੂੰ ਐਕਸ਼ਨ ਸੀਕਵੈਂਸ ਵੇਖਣ ਨੂੰ ਮਿਲੇਗਾ।
ਇਸ ਤੋਂ ਪਹਿਲਾਂ ਵੀ ਕਿੰਗ ਖ਼ਾਨ ਨੇ ਫ਼ਿਲਮ ਦੇ ਪਹਿਲੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਸ਼ਾਹਰੁਖ ਨੇ ਆਪਣੇ ਟਵੀਟ 'ਚ ਲਿਖਿਆ- ਕੀ ਤੁਸੀਂ ਆਪਣੀ ਬੈਲਟ ਬੰਨ੍ਹੀ ਹੋਈ ਹੈ? ਤਾਂ ਚਲੋ ਚੱਲੀਏ! #55DaysToPathaan ਯਸ਼ਰਾਜ 50 ਦੇ ਨਾਲ ਵੱਡੇ ਪਰਦੇ 'ਤੇ ਪਠਾਨ ਦੇ 55 ਦਿਨਾਂ ਦਾ ਜਸ਼ਨ ਮਨਾਓ। ਇਹ ਫ਼ਿਲਮ 25 ਜਨਵਰੀ ਨੂੰ ਹਿੰਦੀ ਦੇ ਨਾਲ-ਨਾਲ ਤਾਮਿਲ, ਤੇਲਗੂ ਅਤੇ ਹੋਰਨਾਂ ਕਈ ਭਾਸ਼ਾਵਾਂ ਵਿੱਚ ਵੀ ਰਿਲੀਜ਼ ਹੋਵੇਗੀ।
ਇਹ ਪੋਸਟਰ ਅੰਗਰੇਜ਼ੀ, ਹਿੰਦੀ, ਤਾਮਿਲ ਅਤੇ ਤੇਲਗੂ ਸਣੇ ਚਾਰ ਵੱਖ-ਵੱਖ ਭਾਸ਼ਾਵਾਂ 'ਚ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ 'ਪਠਾਨ' 'ਚ ਸ਼ਾਹਰੁਖ, ਦੀਪਿਕਾ ਅਤੇ ਜਾਨ ਪਹਿਲੀ ਵਾਰ ਇਕੱਠੇ ਨਜ਼ਰ ਆ ਰਹੇ ਹਨ।
View this post on Instagram