
ਸਿੱਧੂ ਮੂਸੇਵਾਲਾ (Sidhu Moose Wala ) ਬੇਸ਼ੱਕ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਿਆ ਹੈ । ਜਿੱਥੇ ਪੰਜਾਬੀ ਇੰਡਸਟਰੀ ‘ਚ ਮੌਤ ਤੋਂ ਬਾਅਦ ਵੀ ਉਸ ਦਾ ਦਬਦਬਾ ਕਾਇਮ ਹੈ । ਉੱਥੇ ਹੀ ਦੇਸ਼ ਵਿਦੇਸ਼ ‘ਚ ਵੀ ਉਸ ਦੇ ਚਾਹੁਣ ਵਾਲਿਆਂ ਦੀ ਗਿਣਤੀ ਕਰੋੜਾਂ ‘ਚ ਹੈ । ਹਾਲ ਹੀ ‘ਚ ਉਸ ਦਾ ਗੀਤ ਐੱਸਵਾਈਐੱਲ (SYL) ਆਇਆ ਸੀ । ਇਸ ਗੀਤ ਨੇ ਨਵੇਂ ਰਿਕਾਰਡ ਕਾਇਮ ਕੀਤੇ ਹਨ ਅਤੇ ਇਸ ਗੀਤ ਨੇ ਬਿੱਲ ਬੋਰਡ ‘ਚ ਆਪਣੀ ਜਗਾ ਬਣਾਈ ਹੈ । ਸਿੱਧੂ ਮੂਸੇਵਾਲਾ ਲੋਕਾਂ ਦੇ ਦਿਲਾਂ ‘ਤੇ ਛਾਇਆ ਹੋਇਆ ਹੈ ।
ਆਪਣੀ ਗਾਇਕੀ ਦੇ ਨਾਲ ਹਰ ਕਿਸੇ ਦੇ ਦਿਲ ‘ਤੇ ਖ਼ਾਸ ਛਾਪ ਛੱਡਣ ਵਾਲੇ ਇਸ ਗਾਇਕ ਦੇ ਗੁਆਂਢੀ ਮੁਲਕ ਪਾਕਿਸਤਾਨ ‘ਚ ਵੀ ਵੱਡੀ ਗਿਣਤੀ ‘ਚ ਪ੍ਰਸ਼ੰਸਕ ਹਨ ਅਤੇ ਹੁਣ ਪਾਕਿਸਤਾਨ ਦੀ ਜ਼ਿਮਨੀ ਚੋਣ ‘ਚ ਵੀ ਗਾਇਕ ਦੇ ਪੋਸਟਰ ਲੱਗੇ ਹਨ ।

ਹੋਰ ਪੜ੍ਹੋ : ਪਿੰਡ ਸਮਾਲਸਰ ਦੇ ਲੋਕਾਂ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਗਾਇਕ ਦੀ ਮੂਰਤੀ ਭੇਂਟ ਕੀਤੀ, ਮੂਰਤੀ ਵੇਖ ਮਾਪੇ ਹੋਏ ਭਾਵੁਕ
ਮੁਲਤਾਨ ‘ਚ ਹੋਣ ਵਾਲੇ ਜ਼ਿਮਨੀ ਚੋਣ ਦੇ ਪੋਸਟਰ ‘ਚ ਮਰਹੂਮ ਗਾਇਕ ਦੀ ਤਸਵੀਰ ਲਗਾਈ ਗਈ ਹੈ । ਇੱਕ ਉਮੀਦਵਾਰ ਨੇ ਜ਼ਿਮਨੀ ਚੋਣ ਪ੍ਰਚਾਰ ਦੇ ਬੈਨਰ ‘ਤੇ ਆਪਣੀ ਤਸਵੀਰ ਦੇ ਨਾਲ ਸਿੱਧੂ ਮੂਸੇਵਾਲਾ ਦੀ ਤਸਵੀਰ ਲਗਾ ਕੇ 295 ਲਿਖਿਆ ਹੋਇਆ ਹੈ। ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।
ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਆਪਣੀ ਵੱਖਰੀ ਗਾਉਣ ਸ਼ੈਲੀ ਨੂੰ ਲੈ ਕੇ ਚਰਚਾ ‘ਚ ਰਹਿਣ ਵਾਲੇ ਸਿੱਧੂ ਮੂਸੇਵਾਲਾ ਆਪਣੇ ਗੀਤਾਂ ‘ਚ ਸੱਚ ਨੂੰ ਬਿਆਨ ਕਰਦੇ ਸਨ । ਇਹੀ ਕਾਰਨ ਹੈ ਕਿ ਉਹ ਕਈਆਂ ਦੀਆਂ ਅੱਖਾਂ ‘ਚ ਰੜਕਦੇ ਸਨ । ਉਸ ਦੀ ਮੌਤ ਦੇ ਨਾਲ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ।
View this post on Instagram