‘ਸਿੱਧੂ ਮੂਸੇ ਵਾਲਾ’ ਤੋਂ ਦੂਰ ਹੋ ਕੇ ਕੌਣ ਚੰਗੀ ਹੈ, ਦੇਖੋ ਵੀਡੀਓ

written by Lajwinder kaur | January 20, 2019

ਸਿੱਧੂ ਮੂਸੇ ਵਾਲਾ ਜਿਹਨਾਂ ਨੇ ਛੋਟੀ ਉਮਰ ‘ਚ ਹੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਹਾਸਿਲ ਕਰ ਲਿਆ ਹੈ। ਸਿੱਧੂ ਮੂਸੇ ਵਾਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ ਤੇ ਸ਼ੋਸ਼ਲ ਮੀਡੀਆ ‘ਤੇ ਚਰਚਾ ‘ਚ ਰਹਿਣ ਵਾਲੇ ਸਿੱਧੂ ਮੂਸੇ ਵਾਲਾ ਆਪਣਾ ਨਵਾਂ ਗਾਣਾ ‘ਆਈ ਐੱਮ ਬੈਟਰ ਨਾਓ’ ਲੈ ਕੇ ਸਰੋਤਿਆਂ ਦੇ ਰੂਬਰੂ ਹੋ ਚੁੱਕੇ ਨੇ। ਜੀ ਹਾਂ, ਸਿੱਧੂ ਮੂਸੇ ਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਗੀਤ ‘ਆਈ ਐੱਮ ਬੈਟਰ ਨਾਓ’ ਰਿਲੀਜ਼ ਹੋ ਚੁੱਕਿਆ ਹੈ।

https://www.instagram.com/p/Bs2CQz9g-f7/

ਹੋਰ ਵੇਖੋ: ਸੱਜਣ ਅਦੀਬ ਮੁਟਿਆਰ ਦੀ ਕਿਹੜੀ ਕਿਹੜੀ ਆਦਵਾਂ ਗਿਣਵਾ ਰਹੇ ਨੇ

ਇਹ ਗੀਤ ਨੂੰ ਸਿੱਧੂ ਮੂਸੇ ਵਾਲੇ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗੀਤ ਦੇ ਬੋਲ ਖੁਦ ਸਿੱਧੂ ਮੂਸੇ ਵਾਲੇ ਨੇ ਲਿਖੇ ਹਨ। ‘ਆਈ ਐੱਮ ਬੈਟਰ ਨਾਓ’ ਦਾ ਮਿਊਜ਼ਿਕ ਫੇਮਸ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ, ਤੇ ਇਸ ਗੀਤ ਨੂੰ ਟੀ-ਸੀਰੀਜ਼ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਬਹੁਤ ਹੀ ਭਾਵੁਕ ਕਰਨ ਵਾਲੀ ਬਣਾਈ ਗਈ ਹੈ।‘ਆਈ ਐੱਮ ਬੈਟਰ ਨਾਓ’ ਗੀਤ ਦੀ ਵੀਡੀਓ ਤੇਜੀ ਸੰਧੂ ਦੇ ਨਿਰਦੇਸ਼ਨ ‘ਚ ਸ਼ੂਟ ਕੀਤਾ ਗਿਆ ਹੈ। ਸਿੱਧੂ ਮੂਸੇ ਵਾਲਾ ਜਿਸ ਨੇ ਇਸ ਗੀਤ ਨੂੰ ਮੁਟਿਆਰ ਦੇ ਪੱਖ ਤੋਂ ਗਾਇਆ ਹੈ।

https://www.youtube.com/watch?v=6vftQQJHgDU

ਹੋਰ ਵੇਖੋ: ਪੰਜਾਬੀ ਗਾਇਕ ‘ਜੇ ਲੱਕੀ’ ਦੀਆਂ ਕਿਹੜੀਆਂ ਗੱਲਾਂ ਕਰਕੇ ਹੋਈਆਂ ਬ੍ਰੇਕ ਯਾਰੀਆਂ

‘ਆਈ ਐੱਮ ਬੈਟਰ ਨਾਓ’ ਜਿਸ ਨੂੰ ਪੰਜਾਬੀ ਵਿੱਚ ਕਹਿ ਸਕਦੇ ਹਾਂ ‘ਹੁਣ ਮੈਂ ਚੰਗੀ ਹਾਂ’। ਇਹ ਗੀਤ ਸੈਂਡ ਸੌਂਗ ਹੈ ਜਿਸ ‘ਚ ਬਹੁਤ ਹੀ ਵਧੀਆ ਢੰਗ ਨਾਲ ਪਿਆਰ ‘ਚ ਟੁੱਟਣ ਤੋਂ ਬਾਅਦ ਕਿਵੇਂ ਜ਼ਿੰਦਗੀ ‘ਚ ਅੱਗ ਵੱਧਣਾ ਚਾਹੀਦਾ ਹੈ ਦਿਖਾਇਆ ਗਿਆ ਹੈ। ‘ਆਈ ਐੱਮ ਬੈਟਰ ਨਾਓ’ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਐਕਸਕਲੂਸਿਵ ਚਲਾਇਆ ਜਾ ਰਿਹਾ ਹੈ। ਇਸ ਗੀਤ ਨੂੰ ਆਏ ਕੁੱਝ ਹੀ ਘੰਟੇ ਹੋਏ ਨੇ ਤੇ ਸਰੋਤਿਆਂ ਨੂੰ ਇਹ ਗੀਤ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ। ਸਿੱਧੂ ਮੂਸੇ ਵਾਲਾ ਜੋ ਕਿ ਪੰਜਾਬੀ ਫਿਲਮੀ ਜਗਤ ‘ਚ ‘ਯੈੱਸ ਆਈ ਐੱਮ ਸਟੂਡੈਂਟ’ ਫਿਲਮ ਨਾਲ ਡੈਬਿਊ ਕਰਨ ਜਾ ਰਹੇ ਨੇ।

You may also like