ਸਿੱਧੂ ਮੂਸੇਵਾਲਾ ਦੇ ਨਾਂ ਇੱਕ ਹੋਰ ਵੱਡੀ ਉਪਲਬਧੀ, ਮਰਹੂਮ ਗਾਇਕ ਨੇ ਹਾਸਲ ਕੀਤਾ ਇਹ ਮੁਕਾਮ

written by Pushp Raj | January 14, 2023 02:55pm

Sidhu Moose wala Top 5 Highest Streamed Artist: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਦੁਨੀਆ 'ਚ ਨਹੀਂ ਰਹੇ, ਪਰ ਉਹ ਆਪਣੇ ਗੀਤਾਂ ਰਾਹੀਂ ਚਾਹੁਣ ਵਾਲਿਆਂ ਦੇ ਦਿਲਾਂ 'ਚ ਸਦੀਆਂ ਤੱਕ ਜ਼ਿੰਦਾ ਰਹਿਣਗੇ । ਇਸ ਦਾ ਸਬੂਤ ਹੈ ਹਾਲ ਹੀ 'ਚ ਮੂਸੇਵਾਲਾ ਦੇ ਨਾਂ ਹੋਇਆ ਇੱਕ ਹੋਰ ਰਿਕਾਰਡ।

image Source : Instagram

ਹਿਪ ਹੌਪ ਬਾਏ ਦਿ ਨੰਬਰਸ' ਦੇ ਟਵਿਟਰ ਹੈਂਡਲ ਨੇ ਹਾਲ ਹੀ 'ਚ ਇਕ ਟਵੀਟ ਸਾਂਝਾ ਕੀਤਾ ਹੈ। ਇਸ ਟਵੀਟ 'ਚ Highest Streamed Rappers In 2022 ਦੀ ਲਿਸਟ ਸਾਂਝੀ ਕੀਤੀ ਗਈ ਹੈ।ਟਾਪ 10 ਰੈਪਰਸ ਦੀ ਇਸ ਲਿਸਟ 'ਚ ਦੁਨੀਆ ਭਰ ਤੋਂ ਵੱਡੇ-ਵੱਡੇ ਰੈਪਰਸ ਦੇ ਨਾਂਅ ਸ਼ਾਮਿਲ ਹਨ।

ਮਾਣ ਵਾਲੀ ਗੱਲ ਇਹ ਹੈ ਕਿ ਸਿੱਧੂ ਮੂਸੇ ਵਾਲਾ ਨੇ ਇਸ ਲਿਸਟ 'ਚ 5ਵਾਂ ਸਥਾਨ ਹਾਸਲ ਕੀਤਾ ਹੈ। ਸਿੱਧੂ ਨੇ ਇਸ ਲਿਸਟ 'ਚ ਡਰੇਕ ਵਰਗੇ ਰੈਪਰ ਨੂੰ ਪਛਾੜ ਦਿੱਤਾ ਹੈ। ਡਰੇਕ ਦਾ ਇਸ ਲਿਸਟ 'ਚ 9ਵਾਂ ਸਥਾਨ ਹੈ। ਇਸ ਪੋਸਟ ਨੂੰ ਸਿੱਧੂ ਮੂਸੇ ਵਾਲਾ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਗਿਆ ਹੈ। ਪੋਸਟ ਨਾਲ ਲਿਖਿਆ ਹੈ, ''ਲੌਂਗ ਲਿਵ ਰਹਿਣਾ ਜੱਟ ਦਿਲਾਂ ਵਿੱਚ ਨੀ।''

image Source : Instagram

ਇਸ ਦੇ ਨਾਲ ਹੀ ਇੱਕ ਹੋਰ ਕੈਪਸ਼ਨ ਵੀ ਦਿੱਤਾ ਗਿਆ ਹੈ। ਕੈਪਸ਼ਨ 'ਚ ਲਿਖਿਆ ਗਿਆ ਹੈ, 'ਅਸੀਂ ਤੁਹਾਡੇ ਇਸ ਪਿਆਰ ਲਈ ਕੀ ਮਹਿਸੂਸ ਕਰਦੇ ਹਾਂ, ਇਹ ਸ਼ਬਦਾਂ 'ਚ ਬਿਆਨ ਕਰ ਪਾਉਣਾ ਮੁਸ਼ਕਲ ਹੈ। ਤੁਸੀਂ ਸਭ ਸਿੱਧੂ ਦੀ ਫੈਮਿਲੀ ਹੋ। ਉਸ ਦੀ ਫੈਮਿਲੀ ਤੁਹਾਡੀ ਫੈਮਿਲੀ ਹੈ, ਉਸ ਦੀ ਜਿੱਤ ਤੁਹਾਡੀ ਜਿੱਤ ਹੈ। ਇਸ ਸਾਲ ਯਾਨਿ 2023 ਵਿੱਚ ਵੀ ਸਿੱਧੂ ਲਈ ਇਨਸਾਫ ਦੀ ਜੰਗ ਜਾਰੀ ਰਹੇਗੀ।'

ਹਾਲ ਹੀ 'ਚ ਸਿੱਧੂ ਮੂਸੇ ਵਾਲਾ ਨੂੰ ਲੈ ਕੇ ਇਹ ਖ਼ਬਰ ਆਈ ਸੀ ਕਿ ਪੁੱਤਰ ਦੀ ਯਾਦ ਵਿੱਚ ਮਾਤਾ-ਪਿਤਾ ਨੇ ਇੱਕ ਵੱਡਾ ਕਦਮ ਚੁੱਕਿਆ ਹੈ ਕਿ ਉਹ ਸਿੱਧੂ ਮੂਸੇਵਾਲਾ ਦੇ 'ਲਾਈਵ ਸ਼ੋਅ ਹੋਲੋਗ੍ਰਾਮ' ਸ਼ੁਰੂ ਕਰਨਗੇ। 11 ਜੂਨ ਨੂੰ ਸ਼ੁੱਭਦੀਪ ਸਿੰਘ ਯਾਨੀ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੁੰਦਾ ਹੈ। ਗਾਇਕ ਦੇ ਮਾਤਾ-ਪਿਤਾ ਚਾਹੁੰਦੇ ਹਨ ਕਿ ਸਿੱਧੂ ਦੇ ਇਹ ਸ਼ੋਅ ਉਨ੍ਹਾਂ ਦੇ ਜਨਮਦਿਨ ਵਾਲੇ ਦਿਨ ਤੋਂ ਹੀ ਸ਼ੁਰੂ ਹੋਣ। ਮਿਊਜ਼ਿਕ ਕੰਪਨੀ ਨਾਲ ਹੋਏ ਸਮਝੋਤੇ ਤਹਿਤ ਵੱਖ-ਵੱਖ ਦੇਸ਼ਾਂ ਵਿੱਚ ਸਿੱਧੂ ਮੂਸੇਵਾਲਾ ਦੇ ਸ਼ੋਅ ਲਗਾਏ ਜਾਣਗੇ। ਇਸ ਲਾਈਵ ਸ਼ੋਅਸ ਦੇ ਜ਼ਰੀਏ ਸਿੱਧੂ ਮੂਸੇਵਾਲਾ ਪ੍ਰੋਜੈਕਟਰ ਰਾਹੀਂ ਹੂ-ਬ-ਹੂ ਆਪਣੇ ਫੈਨਜ਼ ਦੇ ਨਾਲ ਰੁਬਰੂ ਹੁੰਦੇ ਹੋਏ ਨਜ਼ਰ ਆਉਣਗੇ। ਅਜਿਹਾ ਇਸ ਲਈ ਹੋਵੇਗਾ ਕਿਉਂਕਿ ਇਹ ਸ਼ੋਅ ਲੇਜ਼ਰ ਤਕਨੀਕ ਨਾਲ ਕੀਤੇ ਜਾਣਗੇ।

image Source : Instagram

ਹੋਰ ਪੜ੍ਹੋ: ਬੇਟੇ ਦੀ ਪਹਿਲੀ ਲੋਹੜੀ 'ਤੇ ਉਤਸ਼ਾਹਿਤ ਨਜ਼ਰ ਆਏ ਧੀਰਜ ਧੂਪਰ, ਤਸਵੀਰਾਂ ਕੀਤੀਆਂ ਸ਼ੇਅਰ

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 'ਚ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਤੋਂ ਹੀ ਪਰਿਵਾਰ ਇਨਸਾਫ ਲਈ ਸੰਘਰਸ਼ ਕਰ ਰਿਹਾ ਹੈ। ਸਿੱਧੂ ਦੇ ਅਸਲ ਕਾਤਲ 2023 ਵਿੱਚ ਵੀ ਪੁਲਿਸ ਦੇ ਸ਼ਿਕੰਜੇ ਵਿੱਚੋਂ ਬਾਹਰ ਹੈ।

You may also like