ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਸੁੰਨੀ ਹੋਈ ਗਾਇਕ ਦੀ ਹਵੇਲੀ, ਕੁੱਤਿਆਂ ਨੇ ਨਹੀਂ ਖਾਧਾ ਦੋ ਦਿਨ ਤੋਂ ਖਾਣਾ

written by Shaminder | May 31, 2022

ਕੁਝ ਦਿਨ ਪਹਿਲਾਂ ਜਿਸ ਘਰ ‘ਚ ਖੁਸ਼ੀਆਂ ਸਨ ਅਤੇ ਸਾਰਾ ਪਰਿਵਾਰ ਰਾਜ਼ੀ ਖੁਸ਼ੀ ਆਪਣੀ ਜ਼ਿੰਦਗੀ ਬਿਤਾ ਰਿਹਾ ਸੀ। ਉਸ ਘਰ ‘ਚ ਹਰ ਪਾਸੇ ਵੈਣ ਪੈ ਰਹੇ ਨੇ । ਜਿਸ ਪੁੱਤਰ ਦੇ ਘਰ ਆਉਣ ਦੇ ਨਾਲ ਖੁਸ਼ੀਆਂ ਆ ਜਾਂਦੀਆਂ ਸਨ ਅਤੇ ਵਿਹੜੇ ‘ਚ ਰੌਣਕ ਲੱਗ ਜਾਂਦੀ ਸੀ । ਅੱਜ ਉਹ ਪੁੱਤਰ ਮਾਪਿਆਂ ਨੂੰ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ । ਸਿੱਧੂ ਮੂਸੇਵਾਲਾ (Sidhu Moosewala ) ਦੀ ਹਵੇਲੀ, (Haveli)  ਜਿਸ ਨੂੰ ਬੜੇ ਚਾਵਾਂ ਦੇ ਨਾਲ ਸਿੱਧੂ ਨੇ ਬਣਵਾਇਆ ਸੀ ਅੱਜ ਉਸ ਤੋਂ ਬਗੈਰ ਸੁੰਨੀ ਹੋ ਚੁੱਕੀ ਹੈ ਅਤੇ ਮਾਪਿਆਂ ਨੂੰ ਇਹ ਹਵੇਲੀ ਖਾਣ ਨੂੰ ਆਉਂਦੀ ਹੈ ।

sidhu Moosewala ,,,-min image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਅੰਤਿਮ ਸਸਕਾਰ ‘ਤੇ ਭਾਵੁਕ ਹੋਈ ਗਾਇਕਾ ਰੁਪਿੰਦਰ ਹਾਂਡਾ, ਕਿਹਾ ‘ਸਿੱਧੂ ਵਰਗੇ ਪੁੱਤ ਨੂੰ ਜਨਮ ਦੇਣ ਵਾਲੀ ਮਾਂ ਨੂੰ ਸਲਾਮ’

ਕਿਉਂਕਿ ਹੁਣ ਇਸ ‘ਚ ਉਨ੍ਹਾਂ ਦਾ ਪੁੱਤਰ ਦਿਖਾਈ ਨਹੀਂ ਦਿੰਦਾ । ਮਾਪਿਆਂ ਦੀਆਂ ਕਈ ਅਧੂਰੀਆਂ ਖਾਹਿਸ਼ਾਂ ਨੂੰ ਅਧੂਰਾ ਛੱਡ ਗਿਆ ਹੈ ਗਾਇਕ ਸਿੱਧੂ ਮੂਸੇਵਾਲਾ ।ਦੱਸ ਦਈਏ ਕਿ ਕੁਝ ਦਿਨ ਬਾਅਦ ਯਾਨੀ ਕਿ ਜੂਨ ‘ਚ ਗਾਇਕ ਦਾ ਵਿਆਹ ਹੋਣਾ ਸੀ ਅਤੇ ਪਰਿਵਾਰ ਵਾਲੇ ਉਸ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ ।

Sidhu Moosewala ,,,,

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਨੇ ਆਖਰੀ ਵਾਰ ਪੁੱਤਰ ਦਾ ਕੀਤਾ ਜੂੜਾ, ਪਿਓ ਨੇ ਸਜਾਈ ਸੂਹੀ ਦਸਤਾਰ

ਪਰ ਮਾਪਿਆਂ ਦੀਆਂ ਸਾਰੀਆਂ ਖਾਹਿਸ਼ਾਂ ਧਰੀਆਂ ਦੀਆਂ ਧਰੀਆਂ ਹੀ ਰਹਿ ਗਈਆਂ ਹਨ । ਕੁਝ ਹਮਲਾਵਰਾਂ ਨੇ ਬੀਤੇ ਐਤਵਾਰ ਨੂੰ ਗਾਇਕ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ । ਇਸ ਹਮਲੇ ਦੇ ਦੌਰਾਨ ਗਾਇਕ ਦੇ ਦੋ ਸਾਥੀ ਵੀ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ ਸਨ ।

ਸਿੱਧੂ ਮੂਸੇਵਾਲਾ ਦੀ ਇਸ ਬੇਵਕਤੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਦੇਸ਼ ਵਿਦੇਸ਼ ‘ਚ ਉਸ ਦੇ ਪ੍ਰਸ਼ੰਸਕ ਦੁਖੀ ਹਨ ਅਤੇ ਪ੍ਰਸ਼ੰਸਕਾਂ ਦੀਆਂ ਅੱਖਾਂ ਦੇ ਅੱਥਰੂ ਨਹੀਂ ਰੁਕ ਰਹੇ ।

 

View this post on Instagram

 

A post shared by Instant Bollywood (@instantbollywood)

You may also like