ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸਦੇ ਪਿਤਾ ਰੱਖਣਗੇ ਅਧੂਰੇ ਪ੍ਰੋਜੈਕਟਸ ਦਾ ਖਿਆਲ, ਕੀਤੀ ਖ਼ਾਸ ਅਪੀਲ

written by Shaminder | June 02, 2022

ਸਿੱਧੂ ਮੂਸੇਵਾਲਾ (Sidhu Moose wala ) ਦੀ ਮੌਤ (Death) ਤੋਂ ਬਾਅਦ ਉਨ੍ਹਾਂ ਦੇ ਅਧੂਰੇ ਪ੍ਰੋਜੈਕਟਸ ਨੂੰ ਲੈ ਕੇ ਗਾਇਕ ਦੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਪਾਈ ਗਈ ਹੈ । ਜਿਸ ‘ਚ ਉਨ੍ਹਾਂ ਦੇ ਅਧੂਰੇ ਪ੍ਰੋਜੈਟਕਸ ਨੂੰ ਲੈ ਕੇ ਗੱਲਬਾਤ ਸਾਂਝੀ ਕੀਤੀ ਗਈ ਹੈ ।ਇਸ ਇੰਸਟਾਗ੍ਰਾਮ ਪੋਸਟ ‘ਚ ਲਿਖਿਆ ਗਿਆ ਹੈ ਕਿ ‘ਅਸੀਂ ਸਭ ਨੂੰ ਬੇਨਤੀ ਕਰਦੇ ਹਾਂ ਕਿ ਸਿੱਧੂ ਮੂਸੇਵਾਲਾ ਨੇ ਜਿਸ ਕਿਸੇ ਮਿਊਜਿਕ ਪ੍ਰੋਡਿਊਸਰ ਦੇ ਨਾਲ ਕੰਮ ਕੀਤਾ ਸੀ

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਫਾਜ਼ਿਲਪੁਰੀਆ ਦੀ ਕਲਾਕਾਰਾਂ ਨੂੰ ਇੱਕਜੁਟ ਹੋਣ ਦੀ ਅਪੀਲ, ਕਿਹਾ ‘ਜੋ ਅੱਜ ਸਿੱਧੂ ਮੂਸੇਵਾਲਾ ਦੇ ਨਾਲ ਹੋਇਆ, ਕੱਲ੍ਹ ਸਾਡੇ ਨਾਲ ਹੋ ਸਕਦਾ’

ਜੋ ਉਸ ਦੇ ਨਾਲ ਕੰਮ ਕਰ ਰਹੇ ਸਨ, ਜੋ ਉਨ੍ਹਾਂ ਦੇ ਪੂਰੇ ਅਤੇ ਅਧੂਰੇ ਪ੍ਰੋਜੈਕਟਸ ਹਨ ਜੇ ਉਨ੍ਹਾਂ ਨੂੰ ਕਿਸੇ ਨੇ ਵੀ ਲੀਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜਾਂ ਇਸ ‘ਚ ਜੋ ਵੀ ਕੋਈ ਲੋਕ ਸ਼ਾਮਿਲ ਹੋਣਗੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Sidhu Moose Wala's Bhog and Antim Ardaas to be held on THIS date

ਹੋਰ ਪੜ੍ਹੋ : ਕਿਸਾਨ ਆਗੂ ਰਾਕੇਸ਼ ਟਿਕੈਤ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ, ਮਾਤਾ ਪਿਤਾ ਨਾਲ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਜਤਾਇਆ ਦੁੱਖ

ਕਿਰਪਾ ਕਰਕੇ ਜੋ ਵੀ ਸਿੱਧੂ ਮੂਸੇਵਾਲਾ ਦਾ ਕੰਟੈਂਟ ਕਿਸੇ ਦੇ ਕੋਲ ਹੈ ਤਾਂ ਉਹ ਉਸ ਦੇ ਪਿਤਾ ਜੀ ਨੂੰ ਸਿੱਧੂ ਮੂਸੇਵਾਲਾ ਦੇ ਭੋਗ 8 ਜੂਨ ਤੋਂ ਬਾਅਦ ਸੌਂਪ ਦਿੱਤਾ ਜਾਵੇ । ਇਸ ਦੇ ਨਾਲ ਹੀ ਉਸ ਦੇ ਦੋਸਤ, ਫੈਮਿਲੀ ਫ੍ਰੈਂਡਸ ਕਿਸੇ ਦੇ ਨਾਲ ਵੀ ਸਿੱਧੂ ਮੂਸੇਵਾਲਾ ਦੇ ਕੰਮ ਨੂੰ ਲੈ ਕੇ ਪ੍ਰੋਡਿਊਸਰਸ ਦੇ ਨਾਲ ਸੰਪਰਕ ‘ਚ ਹੈ ਤਾਂ ਕਿਰਪਾ ਕਰਕੇ ਕਿਸੇ ਦੇ ਨਾਲ ਕੁਝ ਵੀ ਸਾਂਝਾ ਨਾ ਕਰੋ।

Sidhu Moose Wala Post-

ਉਸ ਦੇ ਪਿਤਾ ਹੀ ਇਹ ਸਭ ਤੈਅ ਕਰਨਗੇ ਕਿ ਇਸ ਸਭ ਦਾ ਕੀ ਕਰਨਾ ਹੈ’ । ਸਿੱਧੂ ਮੂਸੇਵਾਲਾ ਬੇਸ਼ੱਕ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ ਹੈ, ਪਰ ਉਸ ਦੇ ਗੀਤਾਂ ਦੇ ਜਰੀਏ ਉਹ ਹਰ ਕਿਸੇ ਦੇ ਦਿਲਾਂ ‘ਚ ਜਿਉਂਦਾ ਰਹੇਗਾ ।

You may also like