
ਸਿੱਧੂ ਮੂਸੇਵਾਲਾ (Sidhu Moose Wala) ਦਾ ਭਾਵੇਂ ਦਿਹਾਂਤ (Death) ਹੋ ਚੁੱਕਿਆ ਹੈ । ਪਰ ਗਾਇਕ ਅੱਜ ਵੀ ਚਰਚਾ ‘ਚ ਬਣਿਆ ਹੋਇਆ ਹੈ । ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੇ ਹਨ ।ਉਸ ਦੇ ਦੋਸਤਾਂ ਅਤੇ ਫੈਨਸ ਦੇ ਵੱਲੋਂ ਅੱਜ ਵੀ ਉਸ ਨੂੰ ਯਾਦ ਕੀਤਾ ਜਾ ਰਿਹਾ ਹੈ । ਇੰਡਸਟਰੀ ‘ਚ ਬਹੁਤ ਘੱਟ ਲੋਕ ਸਿੱਧੂ ਮੂਸੇਵਾਲਾ ਦੇ ਦੋਸਤ ਸਨ । ਉਨ੍ਹਾਂ ਵਿੱਚੋਂ ਹੀ ਇੱਕ ਹਨ ਅੰਮ੍ਰਿਤ ਮਾਨ । ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਨਾਲ ਗੀਤ ‘ਬੰਬੀਹਾ ਬੋਲੇ’ ਕੀਤਾ ਸੀ ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਤੋਂ ਬਾਅਦ ਹੁਣ ਨਿਊ ਜਰਸੀ ‘ਚ ਰੈਪਰ ਲਿਲ ਟੀਜੇ ਨੂੰ ਮਾਰੀਆਂ ਗਈਆਂ ਗੋਲੀਆਂ, ਪ੍ਰਸ਼ੰਸਕ ਕਰ ਰਹੇ ਸਲਾਮਤੀ ਦੀ ਦੁਆ
ਦੋਵਾਂ ਦੀ ਵਧੀਆ ਬਾਂਡਿੰਗ ਸੀ । ਅੰਮ੍ਰਿਤ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।ਜਿਸ ‘ਚ ਅੰਮ੍ਰਿਤ ਮਾਨ ਕਹਿ ਰਹੇ ਹਨ ਕਿ ‘ਪਤਾ ਨਹੀਂ ਉਹ ਕਿਹੜੀ ਚੀਜ਼ ਸੀ, ਜਿਹੜੀ ਉਸ ਤੋਂ ਦਿਨਾਂ ‘ਚ ਗੀਤ ਰਿਲੀਜ਼ ਕਰ ਗਿਆ ਕੁਝ ਤਾਂ ਸੀ। ਕਈ ਲੋਕ ਕਹਿੰਦੇ ਉਸ ਨੂੰ ਪਤਾ ਸੀ ਕਿ ਉਸ ਨੇ ਨਹੀਂ ਰਹਿਣਾ।

ਹੋਰ ਪੜ੍ਹੋ : ਜਾਣੋ ਕੌਣ ਸੀ ਬਲਵਿੰਦਰ ਸਿੰਘ ਜਟਾਣਾ, ਜਿਸ ਦਾ ਜ਼ਿਕਰ ਸਿੱਧੂ ਮੂਸੇਵਾਲਾ ਦੇ ਗੀਤ ਐੱਸਵਾਈਐੱਲ ‘ਚ ਹੋਇਆ
ਉਸ ਦੇ ਗਾਣਿਆਂ ਤੋਂ ਵੀ ਪਤਾ ਲੱਗਦਾ ਹੈ ਕਿ ਉਸ ਨੂੰ ਪਤਾ ਸੀ । ਪਰ ਸੱਚ ਹੈ ਜਾਂ ਨਹੀਂ ਇਹ ਉਹ ਆਪਣੇ ਨਾਲ ਹੀ ਲੈ ਗਿਆ ਹੈ । ਜੋ ਉਸ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਲਿਖਿਆ ਹੈ । ਉਹ ਉਸ ਨੇ ਆਪਣੀ ਜ਼ਿੰਦਗੀ ਬਾਰੇ ਹੀ ਲਿਖਿਆ ਸੀ । ਅੰਮ੍ਰਿਤ ਮਾਨ ਦੀ ਇਸ ਵੀਡੀਓ ‘ਤੇ ਦਰਸ਼ਕ ਵੀ ਪ੍ਰਤੀਕਰਮ ਦੇ ਰਹੇ ਹਨ ।

ਸਿੱਧੂ ਮੂਸੇਵਾਲਾ ਦੀ ਮੌਤ ਨੇ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਸੀ । ਦੱਸ ਦਈਏ ੨੯ ਮਈ ਦੇ ਦਿਨ ਸਿੱਧੂ ਮੂਸੇਵਾਲਾ ਨੂੰ ਕੁਝ ਹਥਿਆਰਬੰਦ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ । ਜਿਸ ਤੋਂ ਬਾਅਦ ਇੰਡਸਟਰੀ ‘ਚ ਸੋਗ ਦੀ ਲਹਿਰ ਹੈ ।
View this post on Instagram