ਪੁੱਤ ਦੇ ਸਿਰ ‘ਤੇ ਸਿਹਰਾ ਸੱਜਿਆ ਵੇਖਣਾ ਚਾਹੁੰਦੀ ਸੀ ਮਾਂ, ਉਸੇ ਪੁੱਤ ਦੇ ਫੁੱਲ ਚੁਗਣ ਵੇਲੇ ਧਾਹਾਂ ਮਾਰ ਰੋਈ, ਪਿਤਾ ਦਿਲ ਨਾਲ ਲਾਈ ਬੈਠਾ ਫੁੱਲ

Written by  Shaminder   |  June 01st 2022 01:05 PM  |  Updated: June 01st 2022 01:05 PM

ਪੁੱਤ ਦੇ ਸਿਰ ‘ਤੇ ਸਿਹਰਾ ਸੱਜਿਆ ਵੇਖਣਾ ਚਾਹੁੰਦੀ ਸੀ ਮਾਂ, ਉਸੇ ਪੁੱਤ ਦੇ ਫੁੱਲ ਚੁਗਣ ਵੇਲੇ ਧਾਹਾਂ ਮਾਰ ਰੋਈ, ਪਿਤਾ ਦਿਲ ਨਾਲ ਲਾਈ ਬੈਠਾ ਫੁੱਲ

ਸਿੱਧੂ ਮੂਸੇਵਾਲਾ  (Sidhu Moose wala) ਦੇ ਫੁੱਲ ਅੱਜ ਚੁਗਣ ਤੋਂ ਬਾਅਦ ਉਸ ਦੇ ਫੁੱਲ ਪ੍ਰਵਾਹਿਤ ਕਰਨ ਦੇ ਲਈ ਉਸ ਦੇ ਮਾਪੇ ਕੀਰਤਪੁਰ ਸਾਹਿਬ ਲਈ ਰਵਾਨਾ ਹੋ ਚੁੱਕੇ ਹਨ । ਫੁੱਲ ਚੁਗਦੇ ਹੋਏ ਸਿੱਧੂ ਮੂਸੇਵਾਲਾ ਦੀ ਮਾਂ (Mother) ਵੱਲੋਂ ਪਾਏ ਗਏ ਵੈਣਾਂ ਨੇ ਹਰ ਕਿਸੇ ਦਾ ਦਿਲ ਝੰਜੋੜ ਕੇ ਰੱਖ ਦਿੱਤਾ ਅਤੇ ਉਹ ਧਾਹਾਂ ਮਾਰ-ਮਾਰ ਕੇ ਰੋ ਪਈ । ਸਿੱਧੂ ਮੂਸੇਵਾਲਾ ਦੀ ਮਾਂ ਆਖ ਰਹੀ ਸੀ ਕਿ ਮੇਰੇ ਛੇ ਫੁੱਟ ਦੇ ਪੁੱਤ ਨੂੰ ਛੋਟੀ ਜਿਹੀ ਢੇਰੀ ਬਣਾ ਤਾ ਦੁਸ਼ਮਣਾਂ ਨੇ’।

sidhu Moose wala Asthi ,,,-min

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ‘ਚ ਲਾਰੇਂਸ ਬਿਸ਼ਨੋਈ ਦਾ ਨਾਮ ਆਉਣ ਤੋਂ ਬਾਅਦ ਵਧਾਈ ਗਈ ਸਲਮਾਨ ਖ਼ਾਨ ਦੀ ਸੁਰੱਖਿਆ

ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਇੱਕ ਤਸਵੀਰ ਸਾਹਮਣੇ ਆਈ ਹੈ । ਜਿਸ ‘ਚ ਉਹ ਪੁੱਤਰ ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਨੂੰ ਆਪਣੇ ਦਿਲ ਨਾਲ ਲਾਈ ਬੈਠੇ ਨਜ਼ਰ ਆ ਰਹੇ ਹਨ । ਉਨ੍ਹਾਂ ਕੋਲ ਬੈਠੇ ਸੰਤ ਬਲਜੀਤ ਸਿੰਘ ਦਾਦੂਵਾਲ ਉਨ੍ਹਾਂ ਨੂੰ ਹੌਸਲਾ ਦੇ ਰਹੇ ਹਨ ।

sidhu Moose wala Asthi with father-min

ਹੋਰ ਪੜ੍ਹੋ : ਸਿੱਧੂ ਮੂਸੇ ਵਾਲੇ ਦੀਆਂ ਅਸਥੀਆ ਲੈ ਕੇ ਪਰਿਵਾਰ ਸ਼੍ਰੀ ਕੀਰਤਪੁਰ ਸਾਹਿਬ ਲਈ ਰਵਾਨਾ

ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਮਾਪਿਆਂ ਨੇ ਵੀ ਉਸ ਨੂੰ ਬਹੁਤ ਹੀ ਲਾਡਾਂ ਦੇ ਨਾਲ ਪਾਲਿਆ ਸੀ । ਅਗਲੇ ਮਹੀਨੇ ਉਸ ਦੇ ਮਾਪਿਆਂ ਨੇ ਉਸ ਦਾ ਵਿਆਹ ਵੀ ਰੱਖਿਆ ਸੀ । ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

sidhu Moosewala Asthi ,-min

ਮਾਪੇ ਉਸ ਦੇ ਸਿਹਰੇ ਸਜਾਉਣ ਦੀ ਬਜਾਏ ਉਸ ਦੀ ਮ੍ਰਿਤਕ ਦੇਹ ਨੂੰ ਲਾੜੇ ਦੇ ਵਾਂਗ ਸਜਾਉਂਦੇ ਨਜ਼ਰ ਆਏ । ਜਿਸ ਕਿਸੇ ਨੇ ਵੀ ਇਹ ਹੌਲਨਾਕ ਦ੍ਰਿਸ਼ ਵੇਖਿਆ ਉਸ ਦੀਆਂ ਅੱਖਾਂ ਚੋਂ ਅੱਥਰੂ ਵਹਿ ਤੁਰੇ । ਕਿਉਂਕਿ ਪੁੱਤਰ ਜਾਣ ਦਾ ਦੁੱਖ ਕੀ ਹੁੰਦਾ ਹੈ । ਇਹ ਉਹੀ ਜਾਣ ਸਕਦਾ ਹੈ ਜਿਸ ਨੇ ਭਰ ਜਵਾਨੀ ‘ਚ ਆਪਣੇ ਪੁੱਤ ਨੂੰ ਗੁਆ ਦਿੱਤਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network