ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਸ਼੍ਰੀ ਕੀਰਤਪੁਰ ਸਾਹਿਬ ‘ਚ ਵਿਸਰਜਿਤ, ਪਿਤਾ ਅਸਥੀਆਂ ਨੂੰ ਸੀਨੇ ਨਾਲ ਲਾ ਕੇ ਰੋਂਦੇ ਕੁਰਲਾਉਂਦੇ ਆਏ ਨਜਰ

written by Shaminder | June 01, 2022

ਸਿੱਧੂ ਮੂਸੇਵਾਲਾ  (Sidhu Moosewala) ਜੋ ਸ਼ਨੀਵਾਰ 28 ਮਈ ਤੱਕ ਬਿਲਕੁਲ ਠੀਕ ਠਾਕ ਸਨ । ਕਿਸੇ ਨੂੰ ਪਤਾ ਵੀ ਨਹੀਂ ਸੀ ਕਿ ਪੰਜਾਬੀ ਇੰਡਸਟਰੀ ਦਾ ਇਹ ਬੇਸ਼ਕੀਮਤੀ ਹੀਰਾ ਜਲਦ ਹੀ ਸਾਡੇ ਤੋਂ ਹਮੇਸ਼ਾ ਦੇ ਲਈ ਦੂਰ ਹੋ ਜਾਵੇਗਾ । ਦਿਨ ਐਤਵਾਰ ਦੀ ਸ਼ਾਮ ਨੂੰ ਉਸ ਦਾ ਕਤਲ ਕੁਝ ਹਥਿਆਰਬੰਦ ਲੋਕਾਂ ਵੱਲੋਂ ਕਰ ਦਿੱਤਾ ਗਿਆ । ਪੋਸਟਮਾਰਟਮ ਤੋਂ ਬਾਅਦ ਉਸ ਦਾ ਬੀਤੇ ਦਿਨ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ ।

Sidhu Asthi Visarjan

ਹੋਰ ਪੜ੍ਹੋ : ਗਾਇਕ ਕੇ.ਕੇ. ਦੇ ਦਿਹਾਂਤ ‘ਤੇ ਪੀਐੱਮ ਮੋਦੀ ਨੇ ਟਵੀਟ ਕਰਕੇ ਜਤਾਇਆ ਦੁੱਖ ਤਾਂ ਸਿੱਧੂ ਮੂਸੇਵਾਲਾ ਦੇ ਫੈਨਸ ਹੋਏ ਨਰਾਜ਼

ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਪੰਜਾਬ ‘ਚ ਲੋਕਾਂ ‘ਚ ਰੋਹ ਹੈ ਅਤੇ ਇਸ ਦੇ ਨਾਲ ਹੀ ਹਰ ਅੱਖ ਨਮ ਹੋ ਚੁੱਕੀ ਹੈ । ਉਸ ਦੇ ਮਾਪਿਆਂ ਦਾ ਦੁੱਖ ਕਿਸੇ ਤੋਂ ਵੀ ਝੱਲਿਆ ਨਹੀਂ ਜਾ ਰਿਹਾ । ਉਸ ਦੇ ਮਾਪਿਆਂ ਨੂੰ ਰੋਂਦੇ ਕੁਰਲਾਉਂਦੇ ਹੋਏ ਵੇਖ ਕੇ ਹਰ ਕਿਸੇ ਦੀਆਂ ਅੱਖਾਂ ਭਰ ਆਉਂਦੀਆਂ ਨੇ ।

Sidhu Moosewala Asthi Visarjan

ਭਰ ਜਵਾਨੀ ‘ਚ ਕਿਸੇ ਦਾ ਪੁੱਤਰ ਉਸ ਤੋਂ ਹਮੇਸ਼ਾ ਲਈ ਵਿੱਛੜ ਜਾਵੇ ਤਾਂ ਇਸ ਦਾ ਦਰਦ ਉਹੀ ਸਮਝ ਸਕਦਾ ਹੈ ਜਿਸ ਨੇ ਚੜਦੀ ਉਮਰ ‘ਚ ਪੁੱਤਰ ਨੂੰ ਗੁਆਇਆ ਹੋਵੇ । ਅੱਜ ਕੀਰਤਪੁਰ ਸਾਹਿਬ ‘ਚ ਸਿੱਧੂ ਮੂਸੇਵਾਲਾ ਦੇ ਮਾਪੇ ਉਸ ਦੀਆਂ ਅਸਥੀਆਂ ਵਿਸਰਜਿਤ ਕਰਨ ਦੇ ਲਈ ਗਏ ਹੋਏ ਹਨ ।

ਸਿੱਧੂ ਮੂਸੇਵਾਲਾ ਦੇ ਪਿਤਾ ਦਾ ਇਸ ਮੌਕੇ ਰੋ-ਰੋ ਕੇ ਬੁਰਾ ਹਾਲ ਸੀ ।ਕੀਰਤਪੁਰ ਸਾਹਿਬ ‘ਚ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨੇੜੇ ਘਾਟ ‘ਤੇ ਇਹ ਅਸਥੀਆਂ ਗਾਇਕ ਦੇ ਪਿਤਾ ਵੱਲੋਂ ਵਿਸਰਜਿਤ ਕੀਤੀਆਂ ਗਈਆਂ । ਸਿੱਧੂ ਮੂਸੇਵਾਲਾ ਦੇ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਉਹ ਵਾਰ-ਵਾਰ ਪੁੱਤ ਦੀਆਂ ਅਸਥੀਆਂ ਨੂੰ ਚੁੰਮ ਰਹੇ ਸਨ ਅਤੇ ਕਦੇ ਇਨ੍ਹਾਂ ਅਸਥੀਆਂ ਨੂੰ ਸੀਨੇ ਦੇ ਨਾਲ ਲਾ ਰਹੇ ਸਨ । ਇਹ ਦ੍ਰਿਸ਼ ਜਿਸ ਕਿਸੇ ਨੇ ਵੀ ਵੇਖਿਆ । ਉਹ ਸੁੰਨ ਹੋ ਗਿਆ, ਦਿਲ ਨੂੰ ਝੰਜੋੜਨ ਵਾਲੀਆਂ ਇਹ ਤਸਵੀਰਾਂ ਵੇਖ ਕੇ ਪੰਜਾਬ ਦਾ ਕੀ ਬੱਚਾ, ਕੀ ਬਜੁਰਗ, ਕੀ ਜਵਾਨ ਹਰ ਵਰਗ ਰੋ ਪਿਆ ।

 

View this post on Instagram

 

A post shared by Instant Pollywood (@instantpollywood)

You may also like