ਸਿੱਧੂ ਮੂਸੇਵਾਲਾ ਦੇ ਗੀਤ ‘ਲਾਸਟ ਰਾਈਡ’ ਤੋਂ ਖੁਸ਼ ਨਹੀਂ ਸਨ ਮਾਤਾ ਪਿਤਾ, ਭੈਣ ਅਫਸਾਨਾ ਖ਼ਾਨ ਨੇ ਕੀਤਾ ਖੁਲਾਸਾ

written by Shaminder | June 18, 2022

ਸਿੱਧੂ ਮੂਸੇਵਾਲਾ  (Sidhu Moose wala ) ਦੀ ਮੌਤ ਤੋਂ ਬਾਅਦ ਵੀ ਉਹਨਾਂ ਦੀ ਚਰਚਾ ਲਗਾਤਾਰ ਹੋ ਰਹੀ ਹੈ । ਉਨ੍ਹਾਂ ਦੀ ਮੌਤ ਨਾਲ ਜਿੱਥੇ ਪ੍ਰਸ਼ੰਸਕਾਂ ‘ਚ ਸੋਗ ਦੀ ਲਹਿਰ ਹੈ, ਉੱਥੇ ਹੀ ਉਸ ਦੀ ਭੈਣ ਅਫਸਾਨਾ ਖ਼ਾਨ (Afsana Khan ) ਵੀ ਦੁਖੀ ਹੈ । ਉਹ ਲਗਾਤਾਰ ਸਿੱਧੂ ਮੂਸੇਵਾਲਾ ਨੂੰ ਲੈ ਕੇ ਭਾਵੁਕ ਹੋ ਰਹੀ ਹੈ ਅਤੇ ਉਸ ਨਾਲ ਜੁੜੀਆਂ ਗੱਲਾਂ ਨੂੰ ਸਾਂਝਾ ਕਰ ਰਹੀ ਹੈ ।

The last Ride , image From sidhu Moose wala song

ਹੋਰ ਪੜ੍ਹੋ : ਕੌਰ ਬੀ ਨੇ ਸਿੱਧੂ ਮੂਸੇਵਾਲਾ ਦੀ ਮੰਗੇਤਰ ਦੇ ਦਰਦ ਨੂੰ ਕੀਤਾ ਬਿਆਨ, ਕਿਹਾ ‘ਇਹ ਵੇਖ ਨਹੀਂ ਹੁੰਦਾ’

ਗਾਇਕਾ ਨੇ ਸਿੱਧੂ ਮੂਸੇਵਾਲਾ ਦੇ ਗੀਤ ‘ਲਾਸਟ ਰਾਈਡ’ ਨੂੰ ਲੈ ਕੇ ਖੁਲਾਸਾ ਕੀਤਾ ਹੈ ।ਖ਼ਬਰਾਂ ਮੁਤਾਬਕ ਅਫਸਾਨਾ ਖ਼ਾਨ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ੳੇੁਸ ਦੇ ਬਹੁਤ ਕਰੀਬ ਸੀ । ਉਸ ਦੇ ਆਖਰੀ ਗੀਤ ਜੋ ਉਸ ਨੇ ਖੁਦ ਰਿਲੀਜ ਕੀਤਾ ਸੀ, ਪਰ ਇਸ ਗੀਤ ਤੋਂ ਹਰ ਕੋਈ ਨਾਖੁਸ਼ ਸੀ । ਖ਼ਾਸ ਕਰਕੇ ਸਿੱਧੂ ਮੂਸੇਵਾਲਾ ਦੇ ਮਾਪੇ ਅਤੇ ਰਿਸ਼ਤੇਦਾਰ ਇਸ ਗੀਤ ਤੋਂ ਖੁਸ਼ ਨਹੀਂ ਸਨ ।

sidhu Moose wala image From Sidhu Moose wala song

ਹੋਰ ਪੜ੍ਹੋ : ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਰੱਖਦਾ ਸੀ ਸਿੱਧੂ ਮੂਸੇਵਾਲਾ, ਬਚਪਨ ‘ਚ ਗਾਉਂਦੇ ਦੀ ਤਸਵੀਰ ਵਾਇਰਲ, ਪ੍ਰਸ਼ੰਸਕ ਵੀ ਵੇਖ ਹੋਏ ਭਾਵੁਕ

ਦੱਸ ਦਈਏ ਕਿ ‘ਲਾਸਟ ਰਾਈਡ’ ਗੀਤ ‘ਚ ਸਿੱਧੂ ਮੂਸੇਵਾਲਾ ਨੇ ਅੰਤਿਮ ਸਸਕਾਰ ਅਤੇ ਛੋਟੀ ਉਮਰ ‘ਚ ਹੋਈ ਮੌਤ ਬਾਰੇ ਗੱਲਬਾਤ ਕੀਤੀ ਗਈ ਸੀ । ਪਰ ਬਦਕਿਸਮਤੀ ਦੇ ਨਾਲ ਇਹ ਗੀਤ ਸਿੱਧੂ ਮੂਸੇਵਾਲਾ ਦਾ ਅੰਤਿਮ ਗੀਤ ਸਾਬਿਤ ਹੋਇਆ । ਇਸ ਗੀਤ ਦੇ ਬੋਲ ਬੋਲ ਸੁਣ ਕੇ ਕੋਈ ਵੀ ਸੁੰਨ ਹੋ ਜਾਵੇ ।

Afsana Khan with sidhu Moosewala-min image from instagram

ਕਿਉਂਕਿ ਸਿੱਧੂ ਮੂਸੇਵਾਲਾ ਨੇ ਇਸ ਗੀਤ ‘ਚ ਜੋ ਕੁਝ ਦਿਖਾਇਆ ਬਿਲਕੁਲ ੳੇੁਸੇ ਤਰ੍ਹਾਂ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਹੈ । ਦੱਸ ਦਈਏ ਕਿ 29ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹਥਿਆਰਬੰਦ ਬਦਮਾਸ਼ਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਪੂਰੀ ਦੁਨੀਆ ‘ਚ ਉਸ ਦੇ ਪ੍ਰਸ਼ੰਸਕਾਂ ‘ਚ ਦੁੱਖ ਦੀ ਲਹਿਰ ਹੈ ।

You may also like