ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਦੂਜਾ ਗੀਤ ਹੋਣ ਜਾ ਰਿਹਾ ਹੈ ਰਿਲੀਜ਼, ਸਾਹਮਣੇ ਆਇਆ ਪੋਸਟਰ

written by Lajwinder kaur | November 06, 2022 08:58pm

Sidhu Moose Wala's second song : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਦੂਜਾ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਿਹਾ ਹੈ। ਜੀ ਹਾਂ ਸਿੱਧੂ ਦੀ ਟੀਮ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਦੂਜਾ ਗੀਤ ਰਿਲੀਜ਼ ਹੋਵੇਗਾ।। ਇਸ ਤੋਂ ਪਹਿਲਾਂ SYL ਗੀਤ ਆਇਆ ਸੀ। ਦੱਸ ਦੇਈਏ ਕਿ SYL ਗੀਤ ਨੂੰ ਰਿਲੀਜ਼ ਹੋਣ ਦੇ ਕੁਝ ਦਿਨਾਂ ਬਾਅਦ ਹੀ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ।

ਹੋਰ ਪੜ੍ਹੋ : ‘Letter to Sidhu’: ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਦੀ ਯਾਦ ‘ਚ ਕੱਢਿਆ ਗੀਤ, ਹਰ ਕੋਈ ਹੋ ਰਿਹਾ ਹੈ ਭਾਵੁਕ

sidhu moose wala father image source: Instagram

ਦੱਸ ਦਈਏ ਸਿੱਧੂ ਮੂਸੇਵਾਲਾ ਦਾ ਇੰਸਟਾਗ੍ਰਾਮ ਅਕਾਊਂਟ ਉੱਤੇ ਸਿੱਧੂ ਦੀ ਟੀਮ ਵੱਲੋਂ ਨਵੇਂ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ।  ਗਾਣੇ ਦੇ ਪੋਸਟਰ ਦੇ ਨਾਲ ਗੀਤ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਜੀ ਹਾਂ ਇਹ ਗੀਤ 8 ਨਵੰਬਰ ਨੂੰ ਆਵੇਗਾ । ਇਸ ਪੋਸਟ ਉੱਤੇ ਕੁਝ ਹੀ ਸਮੇਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਲਾਈਕਸ ਆ ਚੁੱਕੇ ਹਨ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

daar poster

ਦੱਸ ਦਈਏ ਹਾਲ ਵਿੱਚ ਰੈਪਰ ਤੇ ਗਾਇਕ ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਇੱਕ ਗੀਤ ਰਿਲੀਜ਼ ਕੀਤਾ ਸੀ, ਜਿਸਦਾ ਨਾਮ  Letter to Sidhu ਸੀ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਪੰਜ ਮਹੀਨੇ ਬੀਤ ਗਏ ਹਨ। ਸਿੱਧੂ ਮੂਸੇਵਾਲਾ ਦੇ ਕਤਲ ਦੇ ਦੁੱਖ ਨੂੰ ਅਜੇ ਤੱਕ ਉਸ ਦੇ ਚਾਹੁਣ ਵਾਲੇ ਭੁੱਲਾ ਨਹੀਂ ਸਕੇ ਹਨ। ਪਰਿਵਾਰ ਤੋਂ ਇਲਾਵਾ ਸਿੱਧੂ ਦੇ ਚਾਹੁਣ ਵਾਲੇ ਰੋਜ਼ਾਨਾ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰ ਰਹੇ ਹਨ।

image From instagram

You may also like