
ਸਿੱਧੂ ਮੂਸੇਵਾਲਾ (Sidhu Moose Wala) ਬੇਸ਼ੱਕ ਇਸ ਸੰਸਾਰ ‘ਤੇ ਮੌਜੂਦ ਨਹੀਂ ਹਨ। ਪਰ ਉਨ੍ਹਾਂ ਦੇ ਗੀਤ ਦੁਨੀਆ ਭਰ ‘ਚ ਛਾਏ ਹੋਏ ਹਨ ।ਸਿੱਧੂ ਮੂਸੇਵਾਲਾ ਦਾ ਗੀਤ ਦੀ ਲਾਸਟ ਰਾਈਡ (The Last Ride) ਅਤੇ ਸ਼ੁਭ (Shubh) ਦਾ ਬਾਲਰ (Baller) ਐਪਲ ਮਿਊੁਜ਼ਿਕ -2022 ਦੀ ਟੌਪ ਸੌ ਦੀ ਸੂਚੀ ‘ਚ ਸ਼ਾਮਿਲ ਹੋ ਗਏ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ।

ਹੋਰ ਪੜ੍ਹੋ : ਭੁਪਿੰਦਰ ਸਿੰਘ ਗਿੱਲ ਨੇ ਰਚਿਆ ਇਤਿਹਾਸ, ਪ੍ਰੀਮੀਅਰ ਲੀਗ ਦੇ ਪਹਿਲੇ ਸਿੱਖ ਅਸਿਸਟੈਂਟ ਰੈਫਰੀ ਬਣਨ ਦਾ ਮਿਲਿਆ ਮਾਣ
ਸਿੱਧੂ ਮੂਸੇਵਾਲਾ ਦੇ ਗੀਤਾਂ ਨੇ ਤਾਂ ਦੁਨੀਆ ਭਰ ‘ਚ ਧਮਾਲ ਪਾਈ ਹੋਈ ਹੈ । ਉੱਥੇ ਹੀ ਸ਼ੁਭ ਵੀ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਦਿਲ ਜਿੱਤਣ ‘ਚ ਕਾਮਯਾਬ ਹੋਇਆ ਹੈ ।ਉਸ ਦੇ ਅਨੇਕਾਂ ਹੀ ਗੀਤ ਰਿਲੀਜ਼ ਹੋਏ ਹਨ । ਪਰ ਉਸ ਦਾ ਗੀਤ ‘ਬਾਲਰ’ ਗੀਤ ਐਪਲ ਮਿਊਜ਼ਿਕ -2022 ਦੀ ਟੌਪ ਸੌ ਦੀ ਸੂਚੀ ‘ਚ ਸ਼ਾਮਿਲ ਹੋਇਆ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਮਾਮਲਾ : ਬੱਬੂ ਮਾਨ ਮਾਨਸਾ ਪੁਲਿਸ ਦੇ ਸਾਹਮਣੇ ਹੋਏ ਪੇਸ਼
ਸਿੱਧੂ ਮੂਸੇਵਾਲਾ ਦਾ ਕਤਲ ਬੀਤੇ ਸਾਲ 29ਮਈ ਨੂੰ ਕਰ ਦਿੱਤਾ ਗਿਆ ਸੀ । ਸਿੱਧੂ ਆਪਣੇ ਗੀਤਾਂ ‘ਚ ਜ਼ਿੰਦਗੀ ਦੀ ਸਚਾਈ ਬਿਆਨ ਕਰਦਾ ਸੀ ਅਤੇ ਉਹ ਆਪਣੇ ਗੀਤ ਖੁਦ ਹੀ ਲਿਖਦਾ ਸੀ । ਉਸ ਨੇ ਆਪਣੇ ਗੀਤਾਂ ਦੇ ਨਾਲ ਦੁਨੀਆ ਭਰ ‘ਚ ਵੱਖਰੀ ਪਛਾਣ ਬਣਾਈ ਸੀ ।
ਦੀ ਲਾਸਟ ਰਾਈਡ ਸਿੱਧੂ ਮੂਸੇਵਾਲਾ ਦਾ ਅਜਿਹਾ ਗੀਤ ਸੀ ਜੋ ਉਸ ਦੀ ਜਿਉਂਦੇ ਜੀ ਕੱਢਿਆ ਗਿਆ ਆਖਿਰੀ ਗੀਤ ਸੀ । ਇਸ ਗੀਤ ‘ਚ ਉਸ ਨੇ ਆਪਣੀ ਜ਼ਿੰਦਗੀ ਦਾ ਸੱਚ ਬਿਆਨ ਕੀਤਾ ਸੀ ਅਤੇ ਇਸ ਦਾ ਵੀਡੀਓ ਉਸ ਦੀ ਮੌਤ ਦੇ ਨਾਲ ਬਹੁਤ ਜ਼ਿਆਦਾ ਮੇਲ ਖਾਂਦਾ ਸੀ ।
View this post on Instagram