ਸਿੱਧੂ ਮੂਸੇਵਾਲਾ ਦੀਆਂ ਪਿਤਾ ਦੇ ਨਾਲ ਫਾਰਮ ਹਾਊਸ ‘ਤੇ ਤਸਵੀਰਾਂ ਹੋਈਆਂ ਵਾਇਰਲ, ਨਵਾਂ ਘਰ ਬਣਾ ਰਿਹਾ ਹੈ ਗਾਇਕ

Written by  Shaminder   |  June 25th 2020 01:55 PM  |  Updated: June 25th 2020 01:55 PM

ਸਿੱਧੂ ਮੂਸੇਵਾਲਾ ਦੀਆਂ ਪਿਤਾ ਦੇ ਨਾਲ ਫਾਰਮ ਹਾਊਸ ‘ਤੇ ਤਸਵੀਰਾਂ ਹੋਈਆਂ ਵਾਇਰਲ, ਨਵਾਂ ਘਰ ਬਣਾ ਰਿਹਾ ਹੈ ਗਾਇਕ

ਸਿੱਧੂ ਮੂਸੇਵਾਲਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਉਹ ਆਪਣੇ ਪਿਤਾ ਦੇ ਨਾਲ ਆਪਣੇ ਫਾਰਮ ਹਾਊਸ ‘ਤੇ ਨਜ਼ਰ ਆ ਰਹੇ ਨੇ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਸਿੱਧੂ ਮੂਸੇਵਾਲਾ ਟ੍ਰੈਕਟਰ ਦੀ ਛਾਂ ‘ਚ ਲੇਟੇ ਹੋਏ ਵਿਖਾਈ ਦੇ ਰਹੇ ਹਨ ਅਤੇ ਆਪਣੇ ਪਿਤਾ ਦੇ ਨਾਲ ਕੁਝ ਗੱਲਬਾਤ ਕਰ ਰਹੇ ਨੇ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਆਪਣਾ ਨਵਾਂ ਘਰ ਬਣਾ ਰਹੇ ਨੇ । ਜਿਸ ਦੀਆਂ ਕੁਝ ਤਸਵੀਰਾਂ ਵੀ ਪਿੱਛੇ ਜਿਹੇ ਉਨ੍ਹਾਂ ਨੇ ਸਾਂਝੀਆਂ ਕੀਤੀਆਂ ਸਨ ।

https://www.instagram.com/p/B-ZnJfip1K4/

ਆਪਣੇ ਗੀਤਾਂ ਕਰਕੇ ਚਰਚਾ ‘ਚ ਰਹਿਣ ਵਾਲੇ ਸਿੱਧੂ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।

ਉਨ੍ਹਾਂ ਦੇ  ਗੀਤ ‘ਧੱਕਾ’ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਸਿੱਧੂ ਮੂਸੇਵਾਲਾ ਅਗਲੇ ਸਾਲ ਵੀ ਕਈ ਹਿੱਟ ਗੀਤ ਲੈ ਕੇ ਆ ਰਹੇ ਹਨ ।

https://www.instagram.com/p/B9-taoMJhXA/

ਸਿੱਧੂ ਮੂਸੇਵਾਲਾ ਗੀਤਾਂ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਨਾਮ ਕਮਾ ਰਹੇ ਹਨ ਅਤੇ ਹੁਣ ਉਹ ਜਲਦ ਹੀ ਫ਼ਿਲਮ “ਯੈੱਸ ਆਈ ਐੱਮ” ਸਟੂਡੈਂਟ ‘ਚ ਨਜ਼ਰ ਆਉਣ ਵਾਲੇ ਹਨ ।

sidhu Moosewala sidhu Moosewala

ਮਾਨਸਾ ਦੇ ਪਿੰਡ ਮੂਸੇਵਾਲਾ ਨਾਲ ਸਬੰਧ ਰੱਖਣ ਵਾਲੇ ਸਿੱਧੂ ਮੂਸੇਵਾਲਾ ਨੇ ਹੁਣ ਤੱਕ ਕਈ ਹਿੱਟ ਗੀਤ ਗਾਏ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network