ਪੂਰੀ ਦੁਨੀਆ ਘੁੰਮ ਕੇ ਵੇਖੀ ਪਰ ਇਹੋ ਜਿਹਾ ਦੋਸਤ ਨਹੀਂ ਲੱਭਿਆ–ਸਿੱਧੂ ਮੂਸੇਵਾਲਾ,ਵੀਡੀਓ ਵਾਇਰਲ
ਸਿੱਧੂ ਮੂਸੇਵਾਲਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵਾਇਰਲ ਵੀਡੀਓ 'ਚ ਸਿੱਧੂ ਮੂਸੇਵਾਲਾ ਮਾਪਿਆਂ ਦੀ ਅਹਿਮੀਅਤ ਨੂੰ ਦੱਸਦੇ ਹੋਏ ਨਜ਼ਰ ਆ ਰਹੇ ਨੇ । ਸਿੱਧੂ ਮੂਸੇਵਾਲਾ ਕਹਿ ਰਹੇ ਨੇ ਕਿ ਉਨ੍ਹਾਂ ਨੇ ਪੂਰੀ ਦੁਨੀਆ ਘੁੰਮ ਕੇ ਵੇਖ ਲਈ ਹੈ ਪਰ ਪਿਤਾ ਵਰਗਾ ਦੋਸਤ ਉਨ੍ਹਾਂ ਨੂੰ ਕਿਤੇ ਨਹੀਂ ਮਿਲਿਆ । ਸਿੱਧੂ ਮੂਸੇਵਾਲਾ ਇਸ ਵੀਡੀਓ 'ਚ ਕਹਿ ਰਹੇ ਨੇ ਕਿ ਉਨ੍ਹਾਂ ਦੇ ਪਿਤਾ ਦੀ ਸਿਹਤ ਠੀਕ ਨਹੀਂ ਰਹਿੰਦੀ ਪਰ ਇਸ ਦੇ ਬਾਵਜੂਦ ਉਹ ਉ੍ਹਨ੍ਹਾਂ ਨਾਲ ਰ ਸ਼ੋਅ 'ਤੇ ਜਾਂਦੇ ਹਨ ।
https://www.instagram.com/p/B2oI4_2lciR/
ਉਨ੍ਹਾਂ ਕਿਹਾ ਕਿ ਤੁਸੀਂ ਘਰ ਬਾਹਰ ਜਾ ਕੇ ਕਹਿੰਦੇ ਉਹ ਮੇਰਾ ਦੋਸਤ ਹੈ ਉਹ ਮੇਰਾ ਦੋਸਤ ਹੈ ਪਰ ਜਦੋਂ ਘਰ ਆਓ ਫਿਰ ਪਤਾ ਲੱਗਦਾ ਹੈ ਕਿ ਮਾਪਿਆਂ ਤੋਂ ਵੱਡਾ ਕੋਈ ਦੋਸਤ ਨਹੀਂ ਕਿਉਂਕਿ ਉਹ ਪਾਲ ਪੋਸ ਕੇ ਵੱਡਾ ਹੀ ਨਹੀਂ ਕਰਦੇ ਬਲਕਿ ਹਰ ਮੁਸ਼ਕਿਲ 'ਚ ਸਾਥ ਦਿੰਦੇ ਨੇ ਕਿਉਂਕਿ ਅਕਸਰ ਮੁਸ਼ਕਿਲ ਸਮੇਂ 'ਚ ਜਿਨ੍ਹਾਂ ਨੂੰ ਆਪਾਂ ਦੋਸਤ ਮੰਨਦੇ ਹਾਂ ਉਹ ਸਾਥ ਛੱਡ ਕੇ ਚਲੇ ਜਾਂਦੇ ਨੇ ।
https://www.instagram.com/p/B2jn5wigs2Z/
ਸਿੱਧੂ ਨੇ ਕਿਹਾ ਕਿ ਦੋਸਤ ਮੇਰੇ ਵੀ ਹਨ ਪਰ ਮਾਪਿਆਂ ਤੋਂ ਵੱਡਾ ਕੋਈ ਦੋਸਤ ਨਹੀਂ । ਜਿੰਨਾ ਹੋ ਸਕਦਾ ਹੈ ਓਨੀ ਆਪਣੇ ਮਾਪਿਆਂ ਦੀ ਇੱਜ਼ਤ ਕਰੋ ।