ਸਿੱਧੂ ਮੂਸੇਵਾਲਾ ਦੀ ਐਲਬਮ ‘Moosetape’ ਦਾ ਪਹਿਲਾ ਟਰੈਕ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ

written by Lajwinder kaur | May 16, 2021

ਆਪਣੇ ਗੀਤਾਂ ਦੇ ਕਰਕੇ ਚਰਚਾ ‘ਚ ਰਹਿਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਆਪਣੀ ਐਲਬਮ Moosetape ਦੇ ਪਹਿਲੇ ਟਰੈਕ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਨੇ। ਇਸ ਐਲਬਮ ਨੂੰ ਲੈ ਕੇ ਪ੍ਰਸ਼ੰਸਕ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ।

poster of sidhu moose wala poster Image Source: Instagram
ਹੋਰ ਪੜ੍ਹੋ : ਕਰਮਜੀਤ ਅਨਮੋਲ ਨੇ ਆਪਣੇ ਪੁੱਤਰ ਅਰਮਾਨ ਦੇ ਬਰਥਡੇਅ ਦੀ ਵਧਾਈ ਦਿੰਦੇ ਹੋਏ ਕਿਹਾ- ‘ਤੂੰ ਲੋੜਵੰਦ ਲੋਕਾਂ ਦੀ ਸੇਵਾ ਕਰਦਾ ਰਵ੍ਹੇਂ ਤੇ ਚੰਗਾ ਇਨਸਾਨ ਬਣਨ ਦੀ ਮਿਸਾਲ ਪੈਦਾ ਕਰੇਂ’
singer sidhu moosewala with mother Image Source: Instagram
ਸਿੱਧੂ ਦੇ ਸਾਰੇ ਹੀ ਗੀਤ ਆਪਣੇ ਹੀ ਲਿਖੇ ਹੁੰਦੇ ਨੇ। ਜੇ ਗੱਲ ਕਰੀਏ ਇਸ ਗੀਤ ਨੂੰ ਮਿਊਜ਼ਿਕ The Kidd ਨੇ ਦਿੱਤਾ ਹੈ। ਇਸ ਗੀਤ ਦਾ ਆਡੀਓ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਰੱਜ ਕੇ ਪਿਆਰ ਮਿਲ ਰਿਹਾ ਹੈ। ਜਿਸ ਕਰਕੇ ਇਹ ਗਾਣਾ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ। ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸ ਸਕਦੇ ਹੋ।
inside image of sidhumoose wala Image Source: Instagram
ਦੱਸ ਦਈਏ ਇਸ ਮਿਊਜ਼ਿਕ ਐਲਬਮ ‘ਚ 30 ਟਰੈਕ ਨੇ ਅਤੇ ਦੋ-ਦੋ ਦਿਨਾਂ ਤੋਂ ਬਾਅਦ ਹਰ ਨਵਾਂ ਗੀਤ ਰਿਲੀਜ਼ ਹੋਵੇਗਾ। ਸਿੱਧੂ ਮੂਸੇਵਾਲਾ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਸਿੱਧੂ ਮੂਸੇਵਾਲ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕਿਆ ਹੈ। ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕਿਆ ਹੈ।  

0 Comments
0

You may also like