
Sidhu Moose Wala news: ਜਿਵੇਂ ਕਿ ਸਭ ਜਾਣਦੇ ਹੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਕੁਝ ਦਿਨ ਪਹਿਲਾਂ ਹੀ ਯੂ.ਕੇ ਜਾ ਕੇ ਆਏ ਹਨ। ਜਿੱਥੇ ਉਹ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸ਼ਕਾਂ ਨੂੰ ਵੀ ਮਿਲ ਰਹੇ ਸਨ। ਜਿੱਥੇ ਬਰਨਾ ਬੁਆਏ ਤੇ ਸਟੀਲ ਬੈਂਗਲਜ਼ ਨੇ ਵੀ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਮੁਲਕਾਤ ਕੀਤੀ ਸੀ। ਜਿਸ ਤੋਂ ਬਾਅਦ ਬਰਨਾ ਬੁਆਏ ਅਤੇ ਸਟੀਲ ਬੈਂਗਲਜ਼ ਨੇ ਪ੍ਰਸ਼ੰਸਕਾਂ ਨੂੰ ਇੱਕ ਚੰਗੀ ਖਬਰ ਸੁਣਾਉਂਦੇ ਹੋਏ ਦੱਸਿਆ ਹੈ ਕਿ ਉਹ ਜਲਦ ਹੀ ਸਿੱਧੂ ਮੂਸੇਵਾਲਾ ਦਾ ਗੀਤ 'ਮੇਰਾ ਨਾਂ' ਲੈ ਕੇ ਆ ਰਹੇ ਹਨ।
ਹੋਰ ਪੜ੍ਹੋ: ਇੰਤਜ਼ਾਰ ਹੋਇਆ ਖਤਮ! ਆ ਰਹੀ ਹੈ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਜੋੜੀ’

ਦੱਸ ਦੇਈਏ ਕਿ ਜਲਦ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਨਵਾਂ ਗੀਤ 'ਮੇਰਾ ਨਾਂ' ਰਿਲੀਜ਼ ਹੋਵੇਗਾ। ਜਿਸਦਾ ਐਲਾਨ ਪ੍ਰਸਿੱਧ ਗਾਇਕ ਸਟੀਲ ਬੈਂਗਲਜ਼ ਅਤੇ ਬਰਨਾ ਬੁਆਏ ਵੱਲੋਂ ਕੀਤਾ ਗਿਆ ਹੈ। ਹਾਲ ਵਿੱਚ ਸਿੱਧੂ ਦਾ ਗੀਤ 'ਵਾਰ' ਵੀ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

ਸਟੀਲ ਬੈਂਗਲਜ਼ ਅਤੇ ਬਰਨਾ ਬੁਆਏ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸਿੱਧੂ ਮੂਸੇਵਾਲਾ ਦੇ ਮਾਪੇ ਦੇ ਨਾਲ ਕੀਤੀ ਮੁਲਾਕਾਤ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਇਸ ਦੌਰਾਨ ਦੋਵੇਂ ਕਲਾਕਾਰਾਂ ਨੇ ਸਿੱਧੂ ਦੇ ਗੀਤ ‘ਮੇਰਾ ਨਾਂ’ ਦਾ ਖੁਲਾਸਾ ਵੀ ਕੀਤਾ ਹੈ।

ਸਟੀਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਤਸਵੀਰਾਂ ਸ਼ੇਅਰ ਕਰ ਲਿਖਿਆ, ‘ਸਿੱਧੂ ਸਾਨੂੰ ਤੁਹਾਡੀ ਯਾਦ ਆਉਂਦੀ ਹੈ, ਅਸੀਂ ਮੰਮੀ-ਡੈਡੀ ਨਾਲ ਸਮਾਂ ਬਿਤਾਇਆ। ਮੈਂ ਅਤੇ @burnaboygram ਨੇ ਤੁਹਾਡੇ ਦੁਆਰਾ ਸ਼ੁਰੂ ਕੀਤਾ ਗੀਤ ਪੂਰਾ ਕਰ ਲਿਆ ਹੈ। "ਮੇਰਾ ਨਾਂ" (ਮੇਰਾ ਨਾਮ) ਦੁਨੀਆ ਨੂੰ ਸੁਣਨ ਲਈ ਤਿਆਰ’ ਉਨ੍ਹਾਂ ਨੇ ਨਾਲ ਹੀ #justiceforsidhumoosewala ਵਾਲਾ ਹੈਸ਼ਟੈਗ ਵੀ ਦਿੱਤਾ ਹੈ। ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਹਨ।