ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਵਾਂ ਗੀਤ ‘ਵਾਰ’ ਛਾਇਆ ਬਿਲਬੋਰਡ ‘ਤੇ, ਕੈਨੇਡੀਅਨ ਹੌਟ 100 ‘ਚ ਬਣਾਈ ਜਗ੍ਹਾ
Sidhu Moosewala news: ਗਾਇਕ ਸਿੱਧੂ ਮੂਸੇਵਾਲਾ ਜੋ ਭਾਵੇਂ ਇਸ ਸੰਸਾਰ ਤੋਂ ਰੁਖਸਤ ਹੋ ਗਏ ਹਨ। ਪਰ ਉਹ ਹਮੇਸ਼ਾ ਆਪਣੇ ਗੀਤਾਂ ਦੇ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਚ ਜ਼ਿੰਦਾ ਰਹਿਣਗੇ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਹਾਲ ਵਿੱਚ ਦੂਜਾ ਗੀਤ ਰਿਲੀਜ਼ ਹੋਇਆ ਸੀ। ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਕਈ ਗੀਤਾਂ ਨੇ Billboards Canadian Hot 100 Chart ‘ਤੇ ਵੀ ਜਗ੍ਹਾ ਬਣਾਈ ਸੀ। ਹੁਣ ਉਨ੍ਹਾਂ ਦੇ ਵਾਰ ਗੀਤ ਨੇ ਬਿਲਬੋਰਡ ਉੱਤੇ ਜਗ੍ਹਾ ਬਣਾ ਲਈ ਹੈ।
image source: Instagram
ਹੋਰ ਪੜ੍ਹੋ : ਡਾ: ਮਸ਼ਹੂਰ ਗੁਲਾਟੀ ਦੀ ਹੋਈ ਅਜਿਹੀ ਹਾਲਤ, ਸੜਕ ਕਿਨਾਰੇ ਮੂੰਗਫਲੀ ਵੇਚਣ ਵਾਲਾ ਵੀਡੀਓ ਹੋਇਆ ਵਾਇਰਲ
Image Source: Twitter
ਦੱਸ ਦੇਈਏ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ‘ਵਾਰ’ ਗੀਤ ਜੋ ਕਿ 8 ਨਵੰਬਰ ਨੂੰ ਯੂਟਿਊਬ ’ਤੇ ਰਿਲੀਜ਼ ਹੋਇਆ ਸੀ। ਇਹ ਗੀਤ ਅੱਜ ਵੀ ਯੂਟਿਊਬ ਦੀ ਮਿਊਜ਼ਿਕ ਕੈਟਾਗਰੀ ’ਚ ਪਹਿਲੇ ਨੰਬਰ ’ਤੇ ਟਰੈਂਡ ਕਰ ਰਿਹਾ ਹੈ, ਜਿਸ ਨੂੰ 23 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ‘ਬਿਲਬੋਰਡ’ ਦੀ ‘ਕੈਨੇਡੀਅਨ ਹੌਟ 100’ ਦੀ ਲਿਸਟ ’ਚ ਸਿੱਧੂ ਮੂਸੇਵਾਲਾ ਦੇ ਗੀਤ ਨੇ ਆਪਣੀ ਜਗ੍ਹਾ ਬਣਾਈ ਹੈ। ਇਸ ਗੀਤ ’ਚ ਸਿੱਧੂ ਮੂਸੇਵਾਲਾ ਨੇ ਹਰੀ ਸਿੰਘ ਨਲੂਆ ਦੀ ਬਹਾਦਰੀ ਦੇ ਕਿੱਸੇ ਨੂੰ ਬਿਆਨ ਕੀਤਾ ਸੀ।
Image Source: Twitter
ਦੱਸ ਦਈਏ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਨੂੰ ਜਵਾਹਰਕੇ ਪਿੰਡ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅਜੇ ਵੀ ਸਿੱਧੂ ਦਾ ਪਰਿਵਾਰ ਅਤੇ ਫੈਨਜ਼ ਇਨਸਾਫ਼ ਦੀ ਉਡੀਕ ਕਰ ਰਹੇ ਹਨ।
The #HotTrendingSongs Powered by @Twitter top 10 (chart dated Nov. 19, 2022)
— billboard charts (@billboardcharts) November 15, 2022