ਸਿੱਖੀ ਸਰੂਪ ਨੂੰ ਬਰਕਰਾਰ ਰੱਖਣ ਲਈ ਕੈਪਟਨ ਸਿਮਰਤਪਾਲ ਸਿੰਘ ਨੇ ਵੀ ਲੜੀ ਸੀ ਲੰਮੀ ਲੜਾਈ 

written by Rupinder Kaler | May 06, 2019

ਕੈਪਟਨ ਸਿਮਰਤਪਾਲ ਸਿੰਘ, ਜਿਸ ਨੇ ਆਪਣੇ ਸਿੱਖੀ ਸਰੂਪ ਨੂੰ ਬਰਕਾਰ ਰੱਖਣ ਲਈ ਅਮਰੀਕੀ ਸਰਕਾਰ ਨੂੰ ਵੀ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਸੀ । ਲੰਮੀ ਲੜਾਈ ਤੋਂ ਬਾਅਦ ਕੈਪਟਨ ਸਿਮਰਤਪਾਲ ਸਿੰਘ ਅਮਰੀਕਾ ਦੀ ਫੌਜ ਵਿੱਚ ਉਹ ਪਹਿਲਾ ਸਿੱਖ ਸੀ, ਜਿਸ ਨੂੰ ਦਾੜ੍ਹੀ ਤੇ ਕੇਸਾਂ ਨਾਲ ਆਪਣੀਆਂ ਸੇਵਾਵਾਂ ਜਾਰੀ ਰੱਖਣ ਦੀ ਇਜ਼ਾਜਤ ਮਿਲੀ ਸੀ ।

simratpal_singh simratpal_singh
ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਕੈਪਟਨ ਸਿਮਰਤਪਾਲ ਸਿੰਘ ਨੇ ਅਮਰੀਕਾ ਦੀ ਇੱਕ ਅਦਾਲਤ ਵਿੱਚ ਕੇਸ ਦਰਜ ਕੀਤਾ ਸੀ ਕਿ ਸਿੱਖੀ ਸਰੂਪ ਵਿੱਚ ਹੋਣ ਕਰਕੇ ਉਸ ਨਾਲ ਫੌਜ ਵਿੱਚ ਵਿਤਕਰਾ ਹੁੰਦਾ ਹੈ  ਤੇ ਉਸ ਨੂੰ ਕੇਸ ਤੇ ਦਾੜ੍ਹੀ ਕਤਲ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ । ਇਸ ਤੋਂ ਬਾਅਦ ਅਦਾਲਤ ਨੇ ਕੈਪਟਨ ਸਿਮਰਤਪਾਲ ਸਿੰਘ ਨੂੰ ਕੁਝ ਦਿਨਾਂ ਲਈ ਦਾੜ੍ਹੀ ਤੇ ਕੇਸਾਂ ਨਾਲ ਫੌਜ ਵਿੱਚ ਨੌਕਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ ।
simratpal_singh simratpal_singh
ਪਰ ਇਸ ਸਭ ਦੇ ਚਲਦੇ ਸਾਲ 2016 ਵਿੱਚ ਅਦਾਲਤ ਨੇ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਕੈਪਟਨ ਸਿਮਰਤਪਾਲ ਸਿੰਘ ਨੂੰ ਇੱਕ ਸ਼ਰਤ ਤੇ ਪੱਕੇ ਤੌਰ ਤੇ ਧਾਰਮਿਕ ਚਿੰਨ ਧਾਰਨ ਕਰਨ ਦੀ ਇਜ਼ਾਜਤ ਦੇ ਦਿੱਤੀ ਸੀ ਕਿ ਉਸ ਦੇ ਧਾਰਮਿਕ ਚਿੰਨਾਂ ਨਾਲ ਫੌਜ ਦੇ ਅਨੁਸ਼ਾਸਨ ਵਿੱਚ ਕੋਈ ਫਰਕ ਨਾ ਪਵੇ । https://www.youtube.com/watch?v=SbYnyLtWAUo ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੈਪਟਨ ਸਿਮਰਤਪਾਲ ਸਿੰਘ ਨੂੰ ਯੂ ਐਸ ਮਿਲਟਰੀ ਅਕੈਡਮੀ ਵਿੱਚ ਪਹਿਲੇ ਦਿਨ ਹੀ ਅਕੈਡਮੀ ਦੇ ਨਿਯਮਾਂ ਮੁਤਾਬਿਕ ਕੇਸ ਕਤਲ ਕਰਵਾਉਣੇ ਪਏ ਸਨ । ਜਿਸ ਕਰਕੇ ਉਸ ਨੇ ਇਹ ਲੰਮੀ ਲੜਾਈ ਲੜੀ ਸੀ ।ਕੈਪਟਨ ਸਿਮਰਤਪਾਲ ਸਿੰਘ ਅਫਗਾਨਿਸਤਾਨ ਵਿੱਚ ਸੜਕਾਂ ਤੇ ਲੱਗੇ ਖਤਰਨਾਕ ਬੰਬਾਂ ਨੂੰ ਹਟਾਉਣ ਵਰਗੇ ਕੰਮਾਂ ਨੂੰ ਅੰਜਾਮ ਦੇ ਚੁੱਕਾ ਹੈ ।

0 Comments
0

You may also like