ਛੋਟੇ ਜਿਹੇ ਸਿੱਖ ਬੱਚੇ ਨੇ ਜਿੱਤਿਆ ਦੁਨੀਆ ਦਾ ਦਿਲ,ਵੀਡੀਓ ਹੋ ਰਿਹਾ ਵਾਇਰਲ
ਸੋਸ਼ਲ ਮੀਡੀਆ 'ਤੇ ਇੱਕ ਬੱਚੇ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਇਹ ਬੱਚਾ ਗੁਰਦੁਆਰਾ ਸਾਹਿਬ 'ਚ ਬਰਤਨ ਸਾਫ ਕਰਨ ਦੀ ਸੇਵਾ ਕਰ ਰਿਹਾ ਹੈ ।ਇਹ ਛੋਟਾ ਜਿਹਾ ਬੱਚਾ ਗੁਰਦੁਆਰਾ ਸਾਹਿਬ 'ਚ ਲੰਗਰ ਤੋਂ ਬਾਅਦ ਸਾਫ ਸਫਾਈ 'ਚ ਮਦਦ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ ।ਕਲਿੱਪ ਨੂੰ ਫੇਸਬੁੱਕ ਪੇਜ 'ਆਈ ਲਵ ਧੂਬਰੀ' 'ਤੇ ਸਾਂਝਾ ਕੀਤਾ ਗਿਆ ਸੀ।
https://www.facebook.com/iLoveDhubri/videos/2502181780017213/
ਰਿਵਾਇਤੀ ਕੁੜਤੇ ਪਜਾਮੇ 'ਚ ਇਹ ਬੱਚਾ ਥਾਲੀਆਂ ਚੁੱਕ ਚੁੱਕ ਕੇ ਟੋਕਰੀ 'ਚ ਪਾ ਰਿਹਾ ਹੈ ਅਤੇ ਉਸ ਟੋਕਰੀ ਨੂੰ ਜਿੱਥੇ ਜੂਠੇ ਬਰਤਨ ਮਾਂਜੇ ਜਾ ਰਹੇ ਨੇ ਉਸ ਥਾਂ ਵੱਲ ਧੱਕ ਕੇ ਲਿਜਾ ਰਿਹਾ ਹੈ ।ਅਜਿਹੀ ਕੋਮਲ ਉਮਰ 'ਚ ਸਹਾਇਤਾ ਦੇਣ ਲਈ ਪਹਿਲ ਕਰਦਿਆਂ ਵੇਖ ਬੱਚੇ ਦੀ ਵੀਡੀਓ ਨੇ ਲੋਕਾਂ ਦਾ ਦਿਲ ਜਿੱਤ ਲਿਆ।ਇਸ ਵੀਡੀਓ ਨੂੰ ਲੋਕ ਪਸੰਦ ਕਰ ਰਹੇ ਹਨ ਅਤੇ 3.2 ਮਿਲੀਅਨ ਤੋਂ ਵੱਧ ਵਿਊਜ਼ ਹਾਸਲ ਹੋ ਚੁੱਕੇ ਹਨ ।