ਕੋਰੋਨਾ ਵਾਇਰਸ ਨਾਲ ਜੂਝ ਰਹੇ ਮਰੀਜ਼ਾਂ ਨੂੰ ਸਿੱਖ ਮੁੱਹਈਆ ਕਰਵਾ ਰਹੇ ਆਕਸੀਜ਼ਨ, ਵੀਡੀਓ ਵਾਇਰਲ

written by Shaminder | April 30, 2021 11:26am

ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਭਰ ‘ਚ ਵੱਧਦਾ ਜਾ ਰਿਹਾ ਹੈ । ਦੇਸ਼ ‘ਚ ਸਿਹਤ ਸਹੂਲਤਾਂ ਦੀ ਕਮੀ ਕਾਰਨ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਇਸ ਦੇ ਨਾਲ ਹੀ ਕਈ ਲੋਕ ਇਸ ਭਿਆਨਕ ਵਾਇਰਸ ਦੇ ਨਾਲ ਜੂਝ ਰਹੇ ਹਨ । ਕਈ ਲੋਕਾਂ ਨੂੰ ਆਕਸੀਜਨ ਦੀ ਕਮੀ ਕਾਰਨ ਵੀ ਆਪਣੀਆਂ ਜਾਨਾਂ ਗੁਆਉਣੀਆਂ ਪੈ ਰਹੀਆਂ ਹਨ । ਅਜਿਹੇ ‘ਚ ਸਿੱਖ ਇਸ ਵਾਇਰਸ ਦੇ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ ।

oxsygen sewa Image From Viral Bhayani's Instagram

ਹੋਰ ਪੜ੍ਹੋ : ਅਦਾਕਾਰ ਰਣਧੀਰ ਕਪੂਰ ਦੀ ਕੋਰੋਨਾ ਰਿਪੋਰਟ ਆਈ ਪਾਜਟਿਵ, ਹਸਪਤਾਲ ‘ਚ ਭਰਤੀ 

oxsygen Image From Viral Bhayani's Instagram

ਜਿੱਥੇ ਕਈ ਗੁਰਦੁਆਰਿਆਂ ‘ਚ ਆਕਸੀਜਨ ਦਾ ਲੰਗਰ ਲਗਾ ਦਿੱਤਾ ਗਿ ਆ ਹੈ, ਉੱਥੇ ਹੀ ਕਈ ਥਾਵਾਂ ਤੇ ਸਿੱਖਾਂ ਨੇ ਡਰਾਈਵ ਇਨ ਹਸਪਤਾਲ ਬਣਾ ਦਿੱਤੇ ਹਨ । ਜੀ ਹਾਂ ਦਿੱਲੀ ਦੀਆਂ ਗਲੀਆਂ ਮੁਹੱਲਿਆਂ ‘ਚ ਅਜਿਹੇ ਦ੍ਰਿਸ਼ ਤੁਹਾਨੂੰ ਆਮ ਹੀ ਦਿਖਾਈ ਦੇਣਗੇ ।

oxsygen Image From Viral Bhayani's Instagram

ਜਿੱਥੇ ਘਰਾਂ ਦੇ ਬਾਹਰ ਗੱਡੀਆਂ ‘ਚ ਬੈਠੇ ਮਰੀਜ਼ਾਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾ ਰਹੀ ਹੈ । ਇਸ ਵੀਡੀਓ ਨੂੰ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

 

View this post on Instagram

 

A post shared by Viral Bhayani (@viralbhayani)

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਕਾਰਾਂ ‘ਚ ਬੈਠੇ ਮਰੀਜ਼ਾਂ ਨੂੰ ਆਕਸੀਜਨ ਮੁੱਹਈਆ ਕਰਵਾਈ ਜਾ ਰਹੀ ਹੈ। ਲੋਕ ਵੀ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ ਅਤੇ ਲਗਾਤਾਰ ਸ਼ੇਅਰ ਕਰ ਰਹੇ ਹਨ ।

You may also like