ਸਿੰਮੀ ਚਾਹਲ ਨੇ ਮਾਂ ਨੂੰ ਦਿੱਤਾ ਸਰਪ੍ਰਾਈਜ਼, ਕੁਝ ਇਸ ਤਰ੍ਹਾਂ ਮਨਾਇਆ ਆਪਣੀ ਮਾਂ ਦਾ ਜਨਮ ਦਿਨ

written by Lajwinder kaur | November 03, 2019

ਪੰਜਾਬੀ ਫ਼ਿਲਮੀ ਜਗਤ ਦੀ ਬਹੁਤ ਹੀ ਖ਼ੂਬਸੂਰਤ ਤੇ  ਟੈਲੇਂਟਡ ਅਦਾਕਾਰਾ ਸਿੰਮੀ ਚਾਹਲ ਜੋ ਕਿ ਬਹੁਤ ਹੀ ਖੁੱਲ੍ਹੇ ਸੁਭਾਅ ਦੀ ਮਾਲਿਕ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਮਾਂ ਨੂੰ ਸਰਪ੍ਰਾਈਜ਼ ਦੇ ਦਿੱਤਾ। ਜੀ ਹਾਂ ਉਨ੍ਹਾਂ ਨੇ ਆਪਣੀ ਮੰਮੀ ਦੇ ਜਨਮ ਦਿਨ ਉੱਤੇ ਆਪਣੀ ਮਾਤਾ ਜੀ ਦੇ ਆਫ਼ਿਸ ਪਹੁੰਚੇ ਕਿ ਸਰਪ੍ਰਾਈਜ਼ ਕਰ ਦਿੱਤਾ। ਜਿੱਥੇ ਉਨ੍ਹਾਂ ਨੇ ਆਪਣੀ ਮੰਮੀ ਦੇ ਬਰਥਡੇਅ ਦਾ ਕੇਕ ਵੀ ਕੱਟਿਆ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀ ਸਾਂਝੀਆਂ ਕੀਤੀਆਂ ਨੇ। ਉਨ੍ਹਾਂ ਨੇ ਕਪੈਸ਼ਨ ‘ਚ ਲਿਖਿਆ ਹੈ, ‘ ਹੈਪੀ ਬਰਥਡੇਅ ਮੇਰੇ ਸਭ ਕੁਝ...ਲਵ ਯੂ ਮਾਂ..#MyBlessing #MyAll #MeriJindJaan #BirthdayGirl’

ਹੋਰ ਵੇਖੋ:ਜੈਸਮੀਨ ਸੈਂਡਲਸ ਨੇ ਵੀ ਪਹਿਲੀ ਵਾਰ ਰੱਖਿਆ ਕਰਵਾ ਚੌਥ ਦਾ ਵਰਤ, ਸਾਂਝੀਆਂ ਕੀਤੀਆਂ ਤਸਵੀਰਾਂ ਇਨ੍ਹਾਂ ਤਸਵੀਰ ‘ਚ ਦੋਵੇਂ ਮਾਂ ਬੇਟੀ ਬਹੁਤ ਪਿਆਰੀ ਨਜ਼ਰ ਆ ਰਹੀਆਂ ਹਨ। ਦਰਸ਼ਕਾਂ ਵੱਲੋਂ ਇਨ੍ਹਾਂ ਫੋਟੋਆਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੇ ਗੱਲ ਕਰੀਏ ਸਿੰਮੀ ਚਾਹਲ ਦੇ ਕੰਮ ਦੀ ਤਾਂ ਉਹ ਲਾਸਟ ਰਿਦਮ ਬੁਆਏਜ਼ ਐਂਟਰਟੇਨਮੈਂਟ ਦੇ ਬੈਨਰ ਦੇ ਹੇਠ ਬਣੀ ਫ਼ਿਲਮ ‘ਚੱਲ ਮੇਰਾ ਪੁੱਤ’ ਪੁੱਤਰ ‘ਚ ਨਜ਼ਰ ਆਏ ਸਨ। ਇਸ ਫ਼ਿਲਮ ‘ਚ ਉਹ ਅਮਰਿੰਦਰ ਗਿੱਲ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏ ਸਨ। ‘ਚੱਲ ਮੇਰਾ ਪੁੱਤ’ ਸਾਂਝੇ ਪੰਜਾਬ ਦੀ ਫ਼ਿਲਮ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ।

0 Comments
0

You may also like