ਅੱਸੀ ਦੇ ਦਹਾਕੇ ਦੀ ਲੁੱਕ ‘ਚ ਨਜ਼ਰ ਆਈ ਸਿੰਮੀ ਚਾਹਲ, ਦੇਖੋ ਤਸਵੀਰਾਂ

written by Lajwinder kaur | January 16, 2019

ਸਿੰਮੀ ਚਾਹਲ ਜਿਹਨਾਂ ਨੇ ਥੋੜ੍ਹੇ ਸਮੇਂ ਵਿੱਚ ਵੱਡੀਆਂ ਮੱਲਾਂ ਮਾਰ ਕੇ ਕਾਮਯਾਬੀ ਦਾ ਸਿਹਰਾ ਆਪਣੇ ਸਿਰ ਬੰਨਿਆ ਹੈ, ਇਹ ਸਭ ਉਹਨਾਂ ਦੀ ਮਿਹਨਤ ਤੇ ਲਗਨ ਸਦਕਾ ਹੋਇਆ ਹੈ। ਸਿੰਮੀ ਚਾਹਲ ਅਦਾਕਾਰੀ ਦੇ ਤਾਂ ਵੱਟ ਕੱਢ ਦਿੰਦੀ ਹੈ। ਜਿਸਦੇ ਕਰਕੇ ਸਿੰਮੀ ਦੇ ਫੈਨਜ਼ ਉਹਨਾਂ ਨੂੰ ਬਹੁਤ ਪਸੰਦ ਕਰਦੇ ਨੇ।

https://www.instagram.com/p/BsrrCuhA9KN/

ਹੋਰ ਵੇਖੋ: ਠੱਗ ਲਾਈਫ ਦਾ ਨਸ਼ਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਸਿਰ ਚੱੜਿਆ

ਸਿੰਮੀ ਚਾਹਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ ਤੇ ਆਪਣੇ ਫੈਨਜ਼ ਨਾਲ ਤਸਵੀਰਾਂ ਤੇ ਵੀਡੀਓ ਨੂੰ ਸ਼ੇਅਰ ਕਰਦੇ ਰਹਿੰਦੇ ਨੇ। ਇਸ ਵਾਰ ਉਹਨਾਂ ਨੇ ਆਪਣੀ ਲੁੱਕ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ ਕਿ,  ‘ ਅੱਸੀ ਦੇ ਸਮੇਂ ਨੂੰ ਵਾਪਿਸ ਲਿਆਉਂਦਾ’।

https://www.instagram.com/p/BsqKVMGgmj-/

ਹੋਰ ਵੇਖੋ: ਦੇਖੋ ਤਸਵੀਰਾਂ ਸਿੰਮੀ ਚਾਹਲ ਨਜ਼ਰ ਆ ਰਹੇ ਨੇ ਦੇਸੀ ਗਰਲ ਪ੍ਰਿਯੰਕਾ ਨਾਲ

ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਸਿੰਮੀ ਨੇ ਅੱਸੀ ਦੇ ਦਹਾਕੇ ‘ਚ ਚਲਦੇ ਫੈਸ਼ਨ ਦੇ ਕਪੜੇ ਪਾ ਕੇ ਤਸਵੀਰਾਂ ਖਿੱਚਵਾਈਆਂ ਨੇ। ਇਹਨਾਂ ਤਸਵੀਰਾਂ ‘ਚ ਉਹਨਾਂ ਨੇ ਅੱਸੀ ਦੇ ਸਮੇਂ ਦੀ ਹਲਕੇ ਨੀਲੇ ਰੰਗ ਦੀਆਂ ਲਾਈਨਾਂ ਵਾਲੀ ਜੀਨ ਪਾਈ ਹੋਈ ਹੈ ਤੇ ਨਾਲ ਬਲਿਊ ਰੰਗ ਦੀ ਡੈਨਿਮ ਸ਼ਰਟ ਪਾਈ ਹੋਈ ਹੈ ਤੇ ਨਾਲ ਦੋ ਗੁੱਤਾਂ ਕੀਤੀਆਂ ਹੋਈ ਨੇ। ਅੱਸੀ ਵਾਲੇ ਲੁੱਕ ‘ਚ ਸਿੰਮੀ ਬਹੁਤ ਸੋਹਣੀ ਲੱਗ ਰਹੀ ਹੈ। ਉਹਨਾਂ ਦੇ ਚੁਲਬੁਲੇਪਨ ਦੀਆਂ ਜਿੰਨੀਆਂ ਤਾਰਿਫਾਂ ਕੀਤੀਆਂ ਜਾਣ ਉਨੀਆਂ ਹੀ ਘੱਟ ਨੇ।

You may also like