ਬੰਟੀ ਬੈਂਸ ਨੇ ਸਿੰਮੀ ਚਾਹਲ ਨਾਲ ਕੀਤਾ ਫ਼ਿਲਮ ਦਾ ਐਲਾਨ,ਤਸਵੀਰਾਂ ਕੀਤੀਆਂ ਸਾਂਝੀਆਂ

Written by  Aaseen Khan   |  February 06th 2019 11:09 AM  |  Updated: February 06th 2019 11:09 AM

ਬੰਟੀ ਬੈਂਸ ਨੇ ਸਿੰਮੀ ਚਾਹਲ ਨਾਲ ਕੀਤਾ ਫ਼ਿਲਮ ਦਾ ਐਲਾਨ,ਤਸਵੀਰਾਂ ਕੀਤੀਆਂ ਸਾਂਝੀਆਂ

ਬੰਟੀ ਬੈਂਸ ਨੇ ਸਿੰਮੀ ਚਾਹਲ ਨਾਲ ਕੀਤਾ ਫ਼ਿਲਮ ਦਾ ਐਲਾਨ,ਤਸਵੀਰਾਂ ਕੀਤੀਆਂ ਸਾਂਝੀਆਂ : ਪੰਜਾਬੀ ਅਦਾਕਾਰਾ ਸਿੰਮੀ ਚਾਹਲ ਜਲਦ ਹੈ ਇੱਕ ਹੋਰ ਪੰਜਾਬੀ ਫਿਲਮ 'ਚ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਮਿਊਜ਼ਿਕ ਡਾਇਰੈਕਟਰ ਅਤੇ ਗੀਤਕਾਰ ਬੰਟੀ ਬੈਂਸ। ਉਹਨਾਂ ਇਸ ਬਾਰੇ ਜਾਣਕਾਰੀ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਫਿਲਮ ਦਾ ਪੋਸਟਰ ਸ਼ੇਅਰ ਕਰ ਕੇ ਦਿੱਤੀ ਹੈ।

ਪ੍ਰੋਡਿਊਸਰ ਦੇ ਤੌਰ 'ਤੇ ਉਹਨਾਂ ਦੀ ਇਹ ਪਹਿਲੀ ਫਿਲਮ ਹੋਣ ਜਾ ਰਹੀ ਹੈ।ਉਹਨਾਂ ਕੈਪਸ਼ਨ 'ਚ ਲਿਖਿਆ ਹੈ 'ਪ੍ਰੋਡਿਊਸਰ ਦੇ ਤੌਰ 'ਤੇ ਇਹ ਪਹਿਲੀ ਫਿਲਮ ਹੈ ਉਮੀਦ ਹੈ ਜਿਵੇਂ ਅੱਜ ਤੱਕ ਪ੍ਰੋਡਿਊਸ ਕੀਤੇ ਗਾਣਿਆਂ ਨੂੰ ਪਿਆਰ ਦਿੱਤਾ ਹੈ ਉਸੇ ਤਰਾਂ ਇਸ ਫਿਲਮ ਨੂੰ ਵੀ ਦੇਵੋਗੇ'।

ਫਿਲਮ ਦੇ ਨਾਮ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ ਹੈ ਪਰ ਜਲਦ ਹੋ ਜਾਵੇਗਾ ਕਿਹਾ ਜਾ ਰਿਹਾ ਹੈ। ਫਿਲਮ ਦਾ ਨਿਰਦੇਸ਼ਨ ਅਤੇ ਕਹਾਣੀ ਜੱਸ ਗਰੇਵਾਲ ਵੱਲੋਂ ਲਿਖੀ ਗਈ ਹੈ। ਸਿੰਮੀ ਚਾਹਲ ਦੀ ਇਹ ਆਉਣ ਵਾਲੀ ਫਿਲਮ 27 ਸਤੰਬਰ ਨੂੰ ਸਿਨੇਮਾ ਘਰਾਂ 'ਚ ਦੇਖਣ ਮਿਲੇਗੀ ਅਤੇ ਬ੍ਰਾਂਡ ਬੀ ਦੀ ਪ੍ਰੋਡਕਸ਼ਨ ਵੱਲੋਂ ਦੁਨੀਆਂ ਭਰ 'ਚ ਰਿਲੀਜ਼ ਕੀਤੀ ਜਾ ਰਹੀ ਹੈ।

ਹੋਰ ਵੇਖੋ : ਗਾਇਕ ਗਾਉਂਦੇ ਨੇ ਬੱਬੂ ਮਾਨ ਦੇ ਗਾਣੇ ਤੇ ਬੱਬੂ ਮਾਨ ਗਾਉਂਦਾ ਹੈ ਦਰਸ਼ਨ ਲੱਖੇਵਾਲ ਦੇ ਗਾਣੇ, ਦੇਖੋ ਵੀਡੀਓ

ਇਸ ਤੋਂ ਇਲਾਵਾ ਸਿੰਮੀ ਚਾਹਲ ਤਰਸੇਮ ਜੱਸੜ ਸਟਾਰਰ ਫਿਲਮ ਰੱਬ ਦਾ ਰੇਡੀਓ 2 'ਚ ਨਜ਼ਰ ਆਉਣ ਵਾਲੀ ਹੈ ਜਿਸ ਦਾ ਸ਼ੂਟ ਚੱਲ ਰਿਹਾ ਹੈ। ਇਸ ਫਿਲਮ 'ਚ ਸਿੰਮੀ ਚਾਹਲ ਅਤੇ ਤਰਸੇਮ ਜੱਸੜ ਅਤੇ ਤੋਂ ਇਲਾਵਾ ਫਿਲਮ 'ਚ ਬੀ.ਐਨ.ਸ਼ਰਮਾ ਅਤੇ ਨਿਰਮਲ ਰਿਸ਼ੀ ਵਰਗੇ ਵੱਡੇ ਕਲਾਕਾਰ ਕੰਮ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network