ਗਾਣਾ ਸਹੀ ਗੈੱਸ ਕਰਨ ਵਾਲੇ ਨੂੰ ਸਿਮੀ ਚਾਹਲ ਦੇਵੇਗੀ ਚੀਜ਼ੀ ,ਵੇਖੋ ਵੀਡਿਓ 

written by Shaminder | January 31, 2019

ਸਿਮੀ ਚਾਹਲ ਦੀਆਂ ਕਿਊਟ ਅਦਾਵਾਂ ਦਾ ਹਰ ਕੋਈ ਦੀਵਾਨਾ ਹੈ । ਉਨ੍ਹਾਂ ਦੇ ਮਿੱਠੇ ਸੁਭਾਅ ਅਤੇ ਬੋਲੀ ਤੋਂ ਤਾਂ ਤੁਸੀਂ ਸਾਰੇ ਵਾਕਿਫ ਹੀ ਹੋ । ਪਰ ਸਿਮੀ ਚਾਹਲ ਦੇ ਇਸ ਅੰਦਾਜ਼ ਨੂੰ ਸ਼ਾਇਦ ਹੀ ਤੁਸੀਂ ਵੇਖਿਆ ਹੋਏਗਾ । ਜੀ ਹਾਂ ਸਿਮੀ ਚਾਹਲ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਸਿਮੀ ਚਾਹਲ ਬਹੁਤ ਹੀ ਕਿਊਟ ਅੰਦਾਜ਼ 'ਚ ਨਜ਼ਰ ਆ ਰਹੀ ਹੈ ।

ਹੋਰ ਵੇਖੋ: ਇਸ ਵਜ੍ਹਾ ਕਰਕੇ ਕੁਲਦੀਪ ਸਿੰਘ ਦਾ ਨਾਂਅ ਰੱਖਿਆ ਸੀ ਕੇ ਐੱਸ ਮੱਖਣ

https://www.instagram.com/p/BtQmJ35AvzX/

ਇਸ ਵੀਡਿਓ 'ਚ ਸਿਮੀ ਟਿਕ ਟਾਕ ਕਰਦੀ ਨਜ਼ਰ ਆ ਰਹੀ ਹੈ । ਉਹ ਕਿਸੇ ਅੰਗਰੇਜ਼ੀ ਗੀਤ 'ਤੇ ਟਿਕਟਾਕ ਕਰਦੀ ਨਜ਼ਰ ਆ ਰਹੀ ਹੈ । ਸਿਮੀ ਚਾਹਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ simichahal9 What song is this ??!!- Comment?? Hint: on my playlist since it came out in 2015??☺️ ‘#OneOfTheFavs?  Theak guess karn wale nu cheeeji milu?
ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਠੀਕ ਲਿਖਣ ਵਾਲੇ ਨੂੰ ਚੀਜ਼ੀ ਵੀ ਮਿਲੇਗੀ ।ਸੋ ਜੇ ਤੁਸੀਂ ਵੀ ਇਸ ਗੀਤ ਤੋਂ ਵਾਕਿਫ ਹੋ ਤਾਂ ਜਲਦੀ ਤੋਂ ਜਲਦੀ ਸਿਮੀ ਨੂੰ ਦੱਸ ਕੇ ਚੀਜ਼ੀ ਦੇ ਹੱਕਦਾਰ ਬਣ ਸਕਦੇ ਹੋ ।

ਹੋਰ ਵੇਖੋ: ਵੀਡਿਓ ‘ਚ ਵੇਖੋ ਕਿਉਂ ਨਿੰਜਾ ਨੇ ਗਾਇਆ ਸੀ ‘ਰੋਈ ਨਾਂ’ ਗੀਤ

 simi chahal
simi chahal

ਸੋ ਸਿਮੀ ਦੇ ਇਸ ਕਿਊਟ ਰੂਪ ਨੂੰ ਤਾਂ ਤੁਸੀਂ ਵੇਖ ਲਿਆ । ਫਿਲਮਾਂ 'ਚ ਸਿਮੀ ਸੰਜੀਦਾ ਕਿਰਦਾਰ ਨਿਭਾਉਣ ਦੇ ਨਾਲ ਨਾਲ ਚੁਲਚੁਲੇ ਕਿਰਦਾਰ ਵੀ ਨਿਭਾਉਂਦੀ ਹੈ । ਪਰ ਉਹ ਰੀਲ ਲਾਈਫ 'ਚ ਜਿੰਨੇ ਚੁਲਚੁਲੇ ਦਿਖਾਈ ਦਿੰਦੇ ਨੇ ।ਓਨੇ ਹੀ ਉਹ ਅਸਲ ਜ਼ਿੰਦਗੀ 'ਚ ਵੀ ਚੁਲਬੁਲੇ ਵਿਖਾਈ ਦਿੰਦੇ ਨੇ ।

You may also like