ਸਿਮੀ ਚਾਹਲ ਗੁਆਚੀ ਪੁਰਾਣੇ ਜ਼ਮਾਨੇ ਦੀਆਂ ਯਾਦਾਂ 'ਚ ਗਾਇਆ ਬਾਲੀਵੁੱਡ ਦਾ ਇਹ ਹਿੱਟ ਗੀਤ, ਵੇਖੋ ਵੀਡੀਓ 

Written by  Shaminder   |  March 12th 2019 11:12 AM  |  Updated: March 12th 2019 11:12 AM

ਸਿਮੀ ਚਾਹਲ ਗੁਆਚੀ ਪੁਰਾਣੇ ਜ਼ਮਾਨੇ ਦੀਆਂ ਯਾਦਾਂ 'ਚ ਗਾਇਆ ਬਾਲੀਵੁੱਡ ਦਾ ਇਹ ਹਿੱਟ ਗੀਤ, ਵੇਖੋ ਵੀਡੀਓ 

ਸਿਮੀ ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਬਾਲੀਵੁੱਡ ਦਾ ਇੱਕ ਪੁਰਾਣਾ ਗੀਤ ਗਾ ਰਹੀ ਹੈ ।'ਛੋੜ ਦੋ ਆਂਚਲ ਜ਼ਮਾਨਾ ਕਯਾ ਕਹੇਗਾ' ਇਸ ਗੀਤ ਨੂੰ ਉਹ ਆਪਣੇ ਹੀ ਅੰਦਾਜ਼ 'ਚ ਗਾ ਰਹੀ ਹੈ ।ਇਸ ਪੁਰਾਣੇ ਹਿੰਦੀ ਗੀਤ ਨੂੰ ਜਿੱਥੇ ਉਸ ਨੇ  ਆਪਣੇ ਹੀ ਅੰਦਾਜ਼ 'ਚ ਟਿਕਟਾਕ ਕਰਕੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ,ਉੱਥੇ ਹੀ ਆਪਣੇ ਲੁਕ ਨੂੰ ਵੀ ਬਲੈਕ ਐਂਡ ਵ੍ਹਾਈਟ ਕਲਰ 'ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ।

ਹੋਰ ਵੇਖੋ :ਹਰਭਜਨ ਮਾਨ ਨੇ ਆਪਣੀ ਫ਼ਿਲਮ ਪੀ.ਆਰ. ਦੀ ਪਹਿਲੀ ਝਲਕ ਕੀਤੀ ਸਾਂਝੀ

simi chahal looking stunning in yellow colour dress ਸਿੰਮੀ ਚਾਹਲ ਨੇ ਦਿਲਕਸ਼ ਅਦਾਵਾਂ ਨਾਲ ਲੁੱਟਿਆ ਸਭ ਦਾ ਦਿਲ, ਦੇਖੋ ਤਸਵੀਰਾਂ

ਸਿਮੀ ਚਾਹਲ ਇੱਕ ਅਜਿਹੀ ਅਦਾਕਾਰਾ ਹੈ ਜਿਸ ਨੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਆਪਣੀ ਅਦਾਕਾਰੀ ਨਾਲ ਆਪਣੀ ਖ਼ਾਸ ਥਾਂ ਬਣਾਈ ਹੈ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਸਰਾਹਿਆ ਜਾਂਦਾ ਹੈ।

ਹੋਰ ਵੇਖੋ :ਕਮੇਡੀ ਕਵੀਨ ਭਾਰਤੀ ਨੂੰ ਕਿਸ ਦੇ ਜਾਣ ‘ਤੇ ਆਇਆ ਰੋਣਾ,ਵੇਖੋ ਵੀਡੀਓ

https://www.instagram.com/p/Bu5BlE1AE27/

ਫ਼ਿਲਮਾਂ 'ਚ ਨਿਭਾਏ ਜਾਣ ਵਾਲੇ ਹਰ ਕਿਰਦਾਰ ਨੂੰ ਉਹ ਖੁਦ ਜਿਉਂਦੀ ਹੈ ਇਹੀ ਕਾਰਨ ਹੈ ਕਿ ਉਨ੍ਹਾਂ ਦੀ ਹਰ ਫ਼ਿਲਮ 'ਚ ਨਿਭਾਇਆ ਜਾਣ ਵਾਲਾ ਉਨ੍ਹਾਂ ਦਾ ਕਿਰਦਾਰ ਪਰਦੇ 'ਤੇ ਵੀ ਜੀਵੰਤ ਹੋ ਜਾਂਦਾ ਹੈ । ਸਿਮੀ ਚਾਹਲ ਦਾ ਜੱਦੀ ਸੂਬਾ ਹਰਿਆਣਾ ਹੈ, ਪਰ ਅਦਾਕਾਰੀ ਦੇ ਖੇਤਰ 'ਚ ਉਨ੍ਹਾਂ ਦੀ ਮਹਾਰਤ ਨੇ ਉਨ੍ਹਾਂ ਨੂੰ ਪੰਜਾਬੀ ਫ਼ਿਲਮ ਇੰਡਸਟਰੀ 'ਚ ਇੱਕ ਵਧੀਆ ਪਹਿਚਾਣ ਦਿਵਾਈ ਹੋਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network