ਪੰਜਾਬੀ ਸੂਟ ‘ਚ ਦਿਲ ਜਿੱਤ ਰਹੀ ਹੈ ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ, ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਨੇ ਇਹ ਤਸਵੀਰਾਂ

Written by  Lajwinder kaur   |  August 04th 2020 12:47 PM  |  Updated: August 04th 2020 12:47 PM

ਪੰਜਾਬੀ ਸੂਟ ‘ਚ ਦਿਲ ਜਿੱਤ ਰਹੀ ਹੈ ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ, ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਨੇ ਇਹ ਤਸਵੀਰਾਂ

ਅਦਾਕਾਰਾ ਸਿਮਰਨ ਕੌਰ ਮੁੰਡੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਕੁਝ ਨਵੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤੀਆਂ ।

ਉਨ੍ਹਾਂ ਨੇ ਆਪਣੀ ਪੰਜਾਬੀ ਸੂਟ ‘ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । ਉਨ੍ਹਾਂ ਨੇ ਹਰੇ ਤੇ ਬਦਾਮੀ ਰੰਗ ਦਾ ਸੂਟ ਪਾਇਆ ਹੋਇਆ ਹੈ । ਦਰਸ਼ਕਾਂ ਨੂੰ ਇਹ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਨੇ । ਦੱਸ ਦਈਏ ਸਿਮਰਨ ਕੌਰ ਮੁੰਡੀ ਸਾਬਕਾ ਮਿਸ ਇੰਡੀਆ ਯੂਨੀਵਰਸ ਵੀ ਰਹਿ ਚੁੱਕੇ ਨੇ ।

ਇਸ ਸਾਲ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਕਹਿ ਜਾਂਦੇ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਤੇ ਸਾਬਕਾ ਮਿਸ ਇੰਡੀਆ ਯੂਨੀਵਰਸ ਅਤੇ ਅਭਿਨੇਤਰੀ ਸਿਮਰਨ ਕੌਰ ਮੁੰਡੀ ਦੇ ਨਾਲ ਵਿਆਹ ਕਰਵਾ ਲਿਆ ਸੀ । ਇਸ ਵਿਆਹ ‘ਚ ਪਾਲੀਵੁੱਡ ਤੇ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਸ਼ਾਮਿਲ ਹੋਈਆਂ ਸਨ । ਇਹ ਵਿਆਹ ਸੋਸ਼ਲ ਮੀਡੀਆ ਉੱਤੇ ਛਾਇਆ ਰਿਹਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network