34 ਸਾਲ ਦੀ ਉਮਰ 'ਚ ਇਸ ਗਾਇਕ ਦਾ ਹੋਇਆ ਦਿਹਾਂਤ, ਘਰ 'ਚੋਂ ਮਿਲੀ ਲਾਸ਼
Aaron Carter death: ਪੌਪ ਆਈਕਨ ਵਜੋਂ ਜਾਣੇ ਜਾਂਦੇ ਗਾਇਕ ਅਤੇ ਰੈਪਰ ਆਰੋਨ ਕਾਰਟਰ ਦੀ 34 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਗਾਇਕ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਘਰ ਤੋਂ ਹੀ ਮਿਲੀ ਸੀ। ਗਾਇਕ Aaron Carter ਦੀ ਮੌਤ ਦੀ ਖਬਰ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਸਦਮੇ ਵਿੱਚ ਹਨ।
image source: instagram
90 ਦੇ ਦਹਾਕੇ ਵਿੱਚ ਅਮਰੀਕੀ ਰਾਕ ਬੈਂਡ ਬੈਕਸਟ੍ਰੀਟ ਬੁਆਏਜ਼ ਪੂਰੀ ਦੁਨੀਆ ਵਿੱਚ ਬਹੁਤ ਮਸ਼ਹੂਰ ਸੀ ਅਤੇ ਨਿੱਕ ਕਾਰਟਰ ਇਸ ਬੈਂਡ ਦੇ ਸਭ ਤੋਂ ਪਿਆਰੇ ਗਾਇਕ ਸਨ। ਉਨ੍ਹਾਂ ਵਾਂਗ ਹੀ, ਉਹਨਾਂ ਦਾ ਛੋਟਾ ਭਰਾ ਆਰੋਨ ਕਾਰਟਰ ਵੀ ਇੱਕ ਮਸ਼ਹੂਰ ਗਾਇਕ ਅਤੇ ਰੈਪਰ ਸੀ। ਆਰੋਨ ਨੇ ਆਪਣੀ ਪਹਿਲੀ ਐਲਬਮ 1997 ਵਿੱਚ ਨੌਂ ਸਾਲ ਦੀ ਉਮਰ ਵਿੱਚ ਜਾਰੀ ਕੀਤੀ।
image source: instagram
ਗਾਇਕ ਅਤੇ ਰੈਪਰ ਆਰੋਨ ਕਾਰਟਰ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਰਾਹੀਂ ਸਾਹਮਣੇ ਆਈ ਹੈ। ਉਨ੍ਹਾਂ ਦੀ ਮੌਤ ਦੀ ਖਬਰ ਸ਼ਨੀਵਾਰ 5 ਨਵੰਬਰ ਨੂੰ ਸਾਹਮਣੇ ਆਈ। ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਲਾਸ਼ ਉਨ੍ਹਾਂ ਦੇ ਕੈਲੀਫੋਰਨੀਆ ਸਥਿਤ ਘਰ ਵਿੱਚੋਂ ਮਿਲੀ ਹੈ। ਲੌਸ ਏਂਜਲਸ ਕਾਉਂਟੀ ਸ਼ੈਰਿਫ ਦੇ ਵਿਭਾਗ ਦੇ ਡਿਪਟੀ ਐਲੇਜੈਂਡਰਾ ਪੈਰਾ ਨੇ ਕਿਹਾ ਕਿ -'ਐਰੋਨ ਕਾਰਟਰ ਦੀ ਲਾਸ਼ ਆਪਣੇ ਹੀ ਘਰ ਵਿੱਚ ਪਈ ਗਈ ਹੈ'। ਜਾਂਚ ਤੋਂ ਬਾਅਦ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕਰ ਰਹੀ ਹੈ।
image source: instagram
View this post on Instagram