ਗਾਇਕਾ ਅਫਸਾਨਾ ਖ਼ਾਨ ਨੇ ਸਮਾਜ ਸੇਵੀ ਅਨਮੋਲ ਕਵਾਤਰਾ ਦੇ ਨਾਲ ਮਿਲਕੇ ਇਸ ਤਰ੍ਹਾਂ ਵੰਡਾਇਆ ਲੋਕਾਂ ਦਾ ਦੁੱਖ,ਵੇਖੋ ਵੀਡੀਓ

written by Lajwinder kaur | August 04, 2021

ਪੰਜਾਬੀ ਗਾਇਕ ਅਫਸਾਨਾ ਖ਼ਾਨ ਜੋ ਕਿ ਆਪਣੇ ਗੀਤਾਂ ਕਰਕੇ ਖੂਬ ਸੁਰਖੀਆਂ ਚ ਬਣੀ ਰਹਿੰਦੀ ਹੈ। ਪਰ ਇਸ ਵਾਰ ਉਹ ਆਪਣੇ ਸੋਸ਼ਲ ਵਰਕ ਦੇ ਲਈ ਖੂਬ ਸੁਰਖੀਆਂ 'ਚ ਨੇ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

Afsana khan-VOP Image Source: Instagram

ਹੋਰ ਪੜ੍ਹੋ : ਪੰਜਾਬੀ ਡਾਇਰੈਕਟਰ ਬਲਜੀਤ ਸਿੰਘ ਦਿਓ ਦਾ ਇਹ ਅੰਦਾਜ਼ ਹਰ ਇੱਕ ਨੂੰ ਕਰ ਰਿਹਾ ਹੈ ਹੈਰਾਨ, ਦੇਖੋ ਕਿਵੇਂ ਗਿੱਪੀ ਗਰੇਵਾਲ ਦੇ ਗੀਤ ‘ਤੇ ਡਾਂਸ ਕਰਕੇ ਬੰਨਿਆ ਰੰਗ, ਦੇਖੋ ਵੀਡੀਓ

ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਪਰਿਵਾਰ ਦੇ ਨਾਲ ਸੁਮੰਦਰ ਦੇ ਕੰਢੇ ਘੁੰਮਦੇ ਨਜ਼ਰ ਆਏ ਗਾਇਕ ਹਰਭਜਨ ਮਾਨ

inside image of afsana khan Image Source: Instagram

ਇਸ ਵੀਡੀਓ 'ਚ ਉਹ ਆਪਣੇ ਮੰਗੇਤਰ ਸਾਜ਼, ਭਰਾ ਖੁਦਾ ਬਖਸ਼ ਤੇ ਅਨਮੋਲ ਕਵਾਤਰਾ ਦੇ ਨਾਲ ਨਜ਼ਰ ਆ ਰਹੀ ਹੈ। ਜੀ ਹਾਂ ਸਮਾਜ ਸੇਵੀ ਅਨਮੋਲ ਕਵਾਤਰਾ ਜਿਨ੍ਹਾਂ ਨੂੰ ਸਮਾਜ ਭਲਾਈ ਦੇ ਕੰਮਾਂ ਦੇ ਲਈ ਪੂਰੀ ਦੁਨੀਆਂ ‘ਚ ਜਾਣਿਆ ਜਾਂਦਾ ਹੈ। ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਗਾਇਕਾ ਅਫਸਾਨਾ ਖ਼ਾਨ ਲੋੜਵੰਦ ਲੋਕਾਂ ਦਾ ਦੁੱਖ ਵੰਡਾਉਂਦੇ ਹੋਏ ਆਪਣੋ ਵੱਲੋਂ ਜਿੰਨੀ ਸੇਵਾ ਹੋ ਸਕਦੀ ਹੈ ਉਹ ਕਰ ਰਹੀ ਹੈ। ਦਰਸ਼ਕਾਂ ਵੱਲੋਂ ਗਾਇਕਾ ਅਫਸਾਨਾ ਖ਼ਾਨ ਦੇ ਇਸ ਕੰਮ ਦੀ ਤਾਰੀਫ ਹੋ ਰਹੀ ਹੈ।

afsana khan shared emotional note for salim merchent Image Source: Instagram

ਗਾਇਕਾ ਅਫਸਾਨਾ ਖ਼ਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਵੀਡੀਓ ਨੂੰ ਪੋਸਟ ਕੀਤਾ ਹੈ। ਇਸ ਦੁਨੀਆ ਚ ਬਹੁਤ ਘੱਟ ਲੋਕ ਹੁੰਦੇ ਨੇ, ਜੋ ਕਿਸੇ ਦਾ ਦੁੱਖ ਵੰਡਾਉਂਦੇ ਨੇ। ਪਰ ਪੰਜਾਬੀ ਇੰਡਸਟਰੀ ਦੇ ਕਲਾਕਾਰ ਆਪਣੇ ਵੱਲੋਂ ਸਮਾਜ ਸੇਵੀ ਕੰਮ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਨੇ।

 

View this post on Instagram

 

A post shared by Afsana Khan 🌟🎤 (@itsafsanakhan)

0 Comments
0

You may also like