ਗਾਇਕਾ ਅਫਸਾਨਾ ਖਾਨ ਨੇ ਆਪਣੇ ਵਿਆਹ ਦੀ ਲੋਕੇਸ਼ਨ ਅਤੇ ਜਿਊਲਰੀ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Written by  Shaminder   |  February 17th 2022 10:49 AM  |  Updated: February 17th 2022 10:49 AM

ਗਾਇਕਾ ਅਫਸਾਨਾ ਖਾਨ ਨੇ ਆਪਣੇ ਵਿਆਹ ਦੀ ਲੋਕੇਸ਼ਨ ਅਤੇ ਜਿਊਲਰੀ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਗਾਇਕਾ ਅਫਸਾਨਾ ਖਾਨ (Afsana Khan) ਦੇ ਵਿਆਹ (Wedding) ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਹਨ ।ਗਾਇਕਾ ਦੇ ਵਿਆਹ ਦੇ ਲਈ ਪੰਡਾਲ ਸਜਾਉਣ ਅਤੇ ਉਸ ਦੇ ਗਹਿਣਿਆਂ ਦੀਆਂ ਤਸਵੀਰਾਂ ਗਾਇਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤੀਆਂ ਹਨ । ਅਫਸਾਨਾ ਖਾਨ ਦੇ ਵੱਲੋਂ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤੀ ਗਈ ਇਸ ਸਟੋਰੀ ‘ਚ ਵੇਖ ਸਕਦੇ ਹੋ ਕਿ ਅਫਸਾਨਾ ਨੇ ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ।

afsana khan image From instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਕਰੀਅਰ ‘ਚ ਇਸ ਸ਼ਖਸੀਅਤ ਦਾ ਸੀ ਵੱਡਾ ਰੋਲ, ਜਾਣੋ ਪੂਰੀ ਕਹਾਣੀ

ਜਿਸ ‘ਚ ਇੱਕ ਜਗ੍ਹਾ ‘ਤੇ ਦੋ ਸ਼ਖਸ ਉਸ ਦੇ ਵਿਆਹ ਲਈ ਡੈਕੋਰੇਸ਼ਨ ਦੀਆਂ ਤਿਆਰੀਆਂ ਕਰ ਰਹੇ ਹਨ, ਜਦੋਂ ਕਿ ਦੂਜੀ ਤਸਵੀਰ ‘ਚ ਅਫਸਾਨਾ ਖਾਨ ਨੇ ਆਪਣੀ ਜਿਊਲਰੀ ਨੂੰ ਦਿਖਾਇਆ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਅਫਸਾਨਾ ਖਾਨ ਆਪਣੇ ਮੰਗੇਤਰ ਸਾਜ਼ ਦੇ ਨਾਲ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ । ਇਸ ਤੋਂ ਪਹਿਲਾਂ ਉਹ ਹਰ ਵੱਡੀ ਸੈਲੀਬ੍ਰੇਟੀਜ਼ ਨੂੰ ਘਰ ਘਰ ਜਾ ਕੇ ਕਾਰਡ ਵੰਡਦੀ ਹੋਈ ਨਜ਼ਰ ਆ ਰਹੀ ਹੈ ।

afsana khan shared video image From instagram

ਇਸ ਦੇ ਨਾਲ ਹੀ ਅਫਸਾਨਾ ਨੇ ਵਿਆਹ ਵਾਲੀ ਲੋਕੇਸ਼ਨ ਦੀ ਤਸਵੀਰ ਵੀ ਸਾਂਝੀ ਕੀਤੀ ਹੈ । ਜੋ ਕਿ ਇੱਕ ਕਿਲੇ ਨੁਮਾ ਸ਼ਾਹੀ ਪੈਲੇਸ ਵਾਂਗ ਲੱਗ ਰਿਹਾ ਹੈ । ਅਫਸਾਨਾ ਅਤੇ ਸਾਜ਼ ਦੇ ਵਿਆਹ ਨੂੰ ਲੈ ਕੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਤਸ਼ਾਹਿਤ ਹਨ ਅਤੇ ਇਸ ਜੋੜੀ ਦੇ ਵਿਆਹ ਨੂੰ ਲੈ ਕੇ ਫੈਨਸ ਵੀ ਉਤਸੁਕ ਹਨ । ਅਫਸਾਨਾ ਖਾਨ ਅਜਿਹੀ ਗਾਇਕੀ ਹੈ ਜਿਸ ਨੇ ਆਪਣੀ ਮਿਹਨਤ ਦੀ ਬਦੌਲਤ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ, ਇਸ ਕਾਮਯਾਬੀ ਦੇ ਪਿੱਛੇ ਉਸ ਦੀ ਮਿਹਨਤ ਦੇ ਨਾਲ ਨਾਲ ਉਸ ਦੀ ਮਾਂ ਦੀ ਮਿਹਨਤ ਵੀ ਜੁੜੀ ਹੈ ।

ਜਿਸ ਨੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਮਿਹਨਤ ਮਜ਼ਦੂਰੀ ਕੀਤੀ ।ਦੱਸ ਦਈਏ ਕਿ ਏਨੀਂ ਦਿਨੀਂ ਪੰਜਾਬੀ ਇੰਡਸਟਰੀ ‘ਚ ਖੂਬ ਵਿਆਹ ਹੋ ਰਹੇ ਹਨ । ਪਹਿਲਾਂ ਪਰਮੀਸ਼ ਵਰਮਾ, ਜੌਰਡਨ ਸੰਧੂ ਅਤੇ ਹੁਣ ਜਲਦ ਹੀ ਅਦਾਕਾਰ ਜਗਜੀਤ ਸੰਧੂ ਵੀ ਵਿਆਹ ਕਰਵਾ ਰਹੇ ਹਨ । ਇਸ ਤੋਂ ਬਾਅਦ ਅਫਸਾਨਾ ਖਾਨ ਵੀ ਵਿਆਹ ਦੇ ਬੰਧਨ ‘ਚ ਬੱਝ ਜਾਵੇਗੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network