ਸਿੰਗਰ ਅਖਿਲ ਨੇ ਨਵੇਂ ਗੀਤ ‘Perfect’ ਦਾ ਪੋਸਟਰ ਸਾਂਝਾ ਕਰਦੇ ਹੋਏ ਕਿਹਾ-ਲੈ ਕੇ ਆ ਰਿਹਾ ਹਾਂ ‘Risky Songs’

written by Lajwinder kaur | May 13, 2021

ਪੰਜਾਬੀ ਮਿਊਜ਼ਿਕ ਜਗਤ ਦੇ ਮਿੱਠੀ ਆਵਾਜ਼ ਵਾਲੇ ਗਾਇਕ ਅਖਿਲ ਬਹੁਤ ਜਲਦ ਆਪਣੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਆਪਣੇ ਨਵੇਂ ਗੀਤ ਰਿਲੀਜ਼ ਕਰਨ ਵਾਲੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਹੋਰ ਨਵੇਂ ਗੀਤ ‘Perfect’ ਦਾ ਪੋਸਟਰ ਸਾਂਝਾ ਕੀਤਾ ਹੈ।

akhil image image source-instagram
ਹੋਰ ਪੜ੍ਹੋ : ਗੁਰਸੇਵਕ ਮਾਨ ਨੇ ਇਸ ਔਖੇ ਵੇਲੇ ‘ਚ ਸਰਬੱਤ ਦੇ ਭਲੇ ਦੇ ਲਈ ਸ਼ਬਦ ਗਾਇਨ ਕਰਕੇ ਕੀਤੀ ਅਰਦਾਸ, ਵੱਡੇ ਭਰਾ ਹਰਭਜਨ ਮਾਨ ਨੇ ਸਾਂਝਾ ਕੀਤਾ ਇਹ ਵੀਡੀਓ
perfect poster shared by akhil image source-instagram
ਪੋਸਟਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਮੇਰੇ ਫੋਨ ਵਿਚ ਬਹੁਤ ਸਾਰੇ ਗਾਣੇ ਨੇ ਜੋ ਮੈਂ ਜਾਰੀ ਨਹੀਂ ਕੀਤੇ, ਇਨ੍ਹਾਂ ਗੀਤਾਂ ਨੂੰ ਮੈਂ ਕਹਿੰਦਾ ਹਾਂ ‘Risky Songs’ ...ਹੁਣ ਇਹ ਸਾਰੇ ਗਾਣੇ ਮੇਰੇ ਯੂਟਿਊਬ ਚੈਨਲ ਉੱਤੇ ਰਿਲੀਜ਼ ਹੋਣਗੇ ...ਮੈਂ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਕਿੰਨੇ ਵਿਊਜ਼ ਜਾਂ ਲਾਈਕਸ ਆਉਣਗੇ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਨ੍ਹਾਂ ਗੀਤਾਂ ਦਾ ਲਵੋ.. ‘Shopping Karwade’ and ‘Paagla’ ਗੀਤਾਂ ਦੇ ਆਫੀਸ਼ੀਅਲ ਮਿਊਜ਼ਿਕ ਵੀਡੀਓ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਮੈਂ ਆਪਣੇ ਯੂਟਿਊਬ ਚੈਨਲ ਉੱਤੇ ਇਹ ਪ੍ਰਯੋਗ ਕਰਾਂ..ਕੁਝ ਹੀ ਦਿਨਾਂ ‘ਚ ਮੇਰੇ ਗੀਤਾਂ ਦਾ ਲਿਰਿਕਲ ਵੀਡੀਓ ਤੁਹਾਡੇ ਵਿਚਕਾਰ ਹੋਵੇਗਾ... ਸੰਗੀਤ - @bob_muzic’ । ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।
akhil punjabi singer image source-instagram
ਜੇ ਗੱਲ ਕਰੀਏ ਅਖਿਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਅਖਿਲ ਉਨ੍ਹਾਂ ਪੰਜਾਬੀ ਗਾਇਕਾਂ ‘ਚੋਂ ਇੱਕ ਨੇ ਜੋ ਬਾਲੀਵੁੱਡ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ। ਸੋਸ਼ਲ ਮੀਡੀਆ ਉੱਤੇ ਅਖਿਲ ਦੀ ਚੰਗੀ ਫੈਨ ਫਾਲਵਿੰਗ ਹੈ।
 
View this post on Instagram
 

A post shared by AKHIL (@a.k.h.i.l_01)

 

0 Comments
0

You may also like