ਨਾਮੀ ਗਾਇਕਾ ਅਮਰ ਨੂਰੀ ਨੇ ਵੀਡੀਓ ਪਾ ਕੇ ਦੱਸੀ ‘ਸਾਰੰਗ’ ਦੇ ਵਿਆਹ ਦੀ ਸੱਚਾਈ, ਦੇਖੋ ਵੀਡੀਓ

written by Lajwinder kaur | November 03, 2022 11:52am

Amar Noori News: ਪੰਜਾਬੀ ਮਿਊਜ਼ਿਕ ਜਗਤ ਦੀ ਦਿੱਗਜ ਗਾਇਕਾ/ਅਦਾਕਾਰਾ ਕਮਲਜੀਤ ਨੀਰੂ ਜਿਨ੍ਹਾਂ ਦੇ ਪੁੱਤਰ ਸਾਰੰਗ ਦਾ ਵਿਆਹ ਹਾਲ ਹੀ ਚ ਹੋਇਆ ਹੈ। ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਇਸ ਵਿਆਹ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਨਾਮੀ ਗਾਇਕਾ ਅਮਰ ਨੂਰੀ ਵੀ ਆਪਣੇ ਦੋਵੇਂ ਪੁੱਤਰ ਅਲਾਪ ਅਤੇ ਸਾਰੰਗ ਦੇ ਨਾਲ ਇਸ ਵਿਆਹ ਵਿੱਚ ਸ਼ਿਰਕਤ ਕੀਤੀ।

ਪਰ ਸੋਸ਼ਲ ਮੀਡੀਆ ਉੱਤੇ ਇਹ ਖਬਰ ਉੱਡ ਗਈ ਕਿ ਮਰਹੂਮ ਗਾਇਕ ਸਰਦੂਲ ਸਿਕੰਦਰ ਅਤੇ ਗਾਇਕਾ ਅਮਰ ਨੂਰੀ ਦੇ ਪੁੱਤਰ ਸਾਰੰਗ ਦਾ ਵਿਆਹ ਹੋ ਗਿਆ ਹੈ। ਪਰ ਜਦੋਂ ਇਹ ਖਬਰ ਸਾਰੰਗ ਸਿਕੰਦਰ ਕੋਲ ਪਹੁੰਚੀ ਤਾਂ ਉਹ ਖੁਦ ਵੀ ਹੈਰਾਨ ਰਹਿ ਗਏ। ਹੁਣ ਦਿੱਗਜ ਗਾਇਕਾ ਅਮਰ ਨੂਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪੋਸਟ ਪਾ ਕੇ ਸਾਰੰਗ ਦੇ ਵਿਆਹ ਦੀ ਸੱਚਾਈ ਦੱਸੀ ਹੈ।

kamljit neeru and amar noori Image Source : Instagram

ਹੋਰ ਪੜ੍ਹੋ :ਜੈ ਰੰਧਾਵਾ ਦੀ ਆਉਣ ਵਾਲੀ ਫ਼ਿਲਮ ‘ਚੋਬਰ’ ਦਾ ਦੂਜਾ ਟ੍ਰੇਲਰ ਹੋਇਆ ਰਿਲੀਜ਼, ਛਾਇਆ ਟ੍ਰੈਂਡਿੰਗ ‘ਚ, ਦੇਖੋ ਵੀਡੀਓ

singer sarang and amar noori Image Source : Instagram

ਗਾਇਕਾ ਅਮਰ ਨੂਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣਾ ਇੱਕ ਨਵਾਂ ਵੀਡੀਓ ਸੁਨੇਹਾ ਸ਼ੇਅਰ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਦੱਸਿਆ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਨਹੀਂ, ਸਗੋਂ ਨਾਮੀ ਗਾਇਕਾ ਕਮਲਜੀਤ ਨੀਰੂ ਦੇ ਪੁੱਤਰ ਨਵ ਸਾਰੰਗ ਦਾ ਵਿਆਹ ਹੋਇਆ ਹੈ। ਜਿਸ ਚ ਉਹ ਲੰਡਨ ਤੋਂ ਸਪੈਸ਼ਲ ਵੈਨਕੂਵਰ ਪਹੁੰਚੇ ਸਨ ਅਤੇ ਦੋਵੇਂ ਪੁੱਤਰ ਅਲਾਪ ਅਤੇ ਸਾਰੰਗ ਵੀ ਨਾਲ ਸਨ।

Kamaljit Neeru son Image Source : Instagram

ਵੀਡੀਓ ਵਿੱਚ ਅਮਰ ਨੂਰੀ ਨੇ ਦੱਸਿਆ ਕਿ ਉਹ ਬਤੌਰ ਮਾਮੀ ਇਸ ਵਿਆਹ ਵਿੱਚ ਸ਼ਿਰਕਤ ਕਰਨ ਗਏ ਸਨ। ਕਿਉਂਕਿ ਕਮਲਜੀਤ ਨੀਰੂ ਵੀ ਖੰਨੇ ਤੋਂ ਹਨ ਅਤੇ ਉਹ ਉਨ੍ਹਾਂ ਦੀ ਬਹੁਤ ਚੰਗੀ ਸਹੇਲੀ ਵੀ ਹਨ। ਵੀਡੀਓ ਦੇ ਅਖੀਰ ਵਿੱਚ ਅਮਰ ਨੂਰੀ ਨੇ ਨਵ ਵਿਆਹੀ ਜੋੜੀ ਨਵ ਸਾਰੰਗ ਅਤੇ ਰੂਬੀ ਨੂੰ ਵਧਾਈਆਂ ਦਿੱਤੀਆਂ ਹਨ।

 

 

View this post on Instagram

 

A post shared by Amar Noori (@amarnooriworld)

You may also like