ਅਮਰਿੰਦਰ ਗਿੱਲ ਹੋਏ ਭਾਵੁਕ, ਪਿਆਰੀ ਜਿਹੀ ਪੋਸਟ ਪਾ ਕੇ ‘ਜੁਦਾ 3’ ਤੇ ‘ਚੱਲ ਮੇਰਾ ਪੁੱਤ-2’ ਲਈ ਕੀਤਾ ਦਿਲੋਂ ਧੰਨਵਾਦ

written by Lajwinder kaur | September 06, 2021

ਪੰਜਾਬੀ ਗਾਇਕ ਅਮਰਿੰਦਰ ਗਿੱਲ Amrinder Gill ਜੋ ਕਿ ਏਨੀਂ ਦਿਨੀਂ ਆਪਣੀ ਨਵੀਂ ਮਿਊਜ਼ਿਕ ਐਲਬਮ ‘ਜੁਦਾ-3’ JUDAA 3 ਤੇ ਤੇ ਫ਼ਿਲਮ ‘ਚੱਲ ਮੇਰਾ ਪੁੱਤ-2’ Chal Mera Putt 2 ਕਰਕੇ ਖੂਬ ਚਰਚਾ ‘ਚ ਬਣੇ ਹੋਏ ਨੇ। ਅਮਰਿੰਦਰ ਗਿੱਲ ਅਜਿਹੇ ਗਾਇਕ ਨੇ ਜੋ ਕਿ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਘੱਟ ਨਜ਼ਰ ਆਉਂਦੇ ਨੇ । ਪਰ ਉਨ੍ਹਾਂ ਦੀ ਫੈਨ ਫਾਲਵਿੰਗ ‘ਚ ਕਦੇ ਵੀ ਕੋਈ ਕਮੀ ਨਹੀਂ ਆਈ। ਜਿਸਦੇ ਚੱਲਦੇ ਆਪਣੇ ਪ੍ਰਸ਼ੰਸਕਾਂ ਵੱਲੋਂ ਮਿਲੇ ਪਿਆਰ ਨੂੰ ਲੈ ਕੇ ਅਮਰਿੰਦਰ ਗਿੱਲ ਕੁਝ ਭਾਵੁਕ ਨਜ਼ਰ ਆਏ।

amrinder gill judaa 3 album releasing-min image source- instagram

ਹੋਰ ਪੜ੍ਹੋ : ਕਰਤਾਰ ਚੀਮਾ ਦੀ ਆਉਣ ਵਾਲੀ ਨਵੀਂ ਫ਼ਿਲਮ ‘ਥਾਣਾ ਸਦਰ’ ਦਾ ਧਮਾਕੇਦਾਰ, ਰੋਮਾਂਚਕ ਤੇ ਐਕਸ਼ਨ ਦੇ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਇੱਕ ਨਵੀਂ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ ‘ਜੁਦਾ 3’ ਅਤੇ ‘ਚੱਲ ਮੇਰਾ ਪੁੱਤ 2’ ਨੂੰ ਮਣਾਂ ਮੂਹੀਂ ਪਿਆਰ ਦੇਣ ਲਈ ਦਿਲੋਂ ਧੰਨਵਾਦ’ । ਹਰ ਉਹ ਵਿਅਕਤੀ ਜਿਸਨੇ ਇਸਦਾ ਸਮਰਥਨ ਕੀਤਾ ਅਤੇ ਇਸ ਸਫਲਤਾਪੂਰਕ ਵਿਸ਼ਵ ਭਰ ਵਿੱਚ ਮੇਰੇ ਪ੍ਰਸ਼ੰਸਕ ਨੇ ਇਸ ਬਣਾਇਆ ਹੈ । Gratitude in my heart is beyond words’ ਨਾਲ ਹੀ ਉਨ੍ਹਾਂ ਜੁਦਾ -3 ਪੂਰੀ ਟੀਮ ਨੂੰ ਟੈਗ ਕੀਤਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਇਸ ਪੋਸਟ ਉੱਤੇ ਗੁਰੂ ਰੰਧਾਵਾ, ਜੌਰਡਨ ਸੰਧੂ, ਬੀਰ ਸਿੰਘ ਤੇ ਕਈ ਹੋਰ ਕਲਾਕਾਰਾਂ ਨੇ ਵੀ ਕਮੈਂਟ ਕਰਕੇ ਆਪਣਾ ਪਿਆਰ ਜ਼ਾਹਿਰ ਕੀਤਾ ਹੈ।

inside image of amrinder gill post-min image source- instagram

ਹੋਰ ਪੜ੍ਹੋ : ਰਣਵਿਜੇ ਨੇ ਆਪਣੇ ਨਵਜੰਮੇ ਪੁੱਤਰ ਦੇ ਨਾਲ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ, ਪਰਿਵਾਰ ਦੇ ਨਾਲ ਡਾਂਸ ਕਰਦੇ ਆਏ ਨਜ਼ਰ, ਦੇਖੋ ਵੀਡੀਓ

ਜੁਦਾ-3 ਦੀ ਪੂਰੀ ਆਡੀਓ ਐਲਬਮ ਰਿਲੀਜ਼ ਹੋ ਗਈ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲ ਰਿਹਾ ਹੈ। ਯੂਟਿਊਬ ਤੋਂ ਲੈ ਕੇ ਸੋਸ਼ਲ ਮੀਡੀਆ ਉੱਤੇ ‘ਜੁਦਾ 3’ ਛਾਈ ਹੋਈ ਹੈ। ਉਧਰ ਸਿਨੇਮਾ ਘਰਾਂ ਚ ਵੀ ਅਮਰਿੰਦਰ ਗਿੱਲ ਦੀ ਫ਼ਿਲਮ ਚੱਲ ਮੇਰਾ ਪੁੱਤ-2 ਨੇ ਪੂਰੀ ਧੱਕ ਪਾਈ ਹੋਈ ਹੈ। ਦੱਸ ਦਈਏ ਅਮਰਿੰਦਰ ਗਿੱਲ ਨੇ ਆਪਣੀ ਫ਼ਿਲਮ ਚੱਲ ਮੇਰਾ ਪੁੱਤ-3 ਦਾ ਵੀ ਐਲਾਨ ਕਰ ਦਿੱਤਾ ਹੈ, ਜੋ ਕਿ ਇੱਕ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

amrinder gill chal mera putt 2 image source- instagram

0 Comments
0

You may also like