ਫ਼ਿਲਮ ਅਰਜੁਨ ਪਟਿਆਲਾ 'ਚ ਇੱਕ ਵਾਰ ਫਿਰ ਪੁਲਿਸ ਦੀ ਵਰਦੀ 'ਚ ਧੱਕ ਪਾਉਣਗੇ ਦਿਲਜੀਤ ਦੋਸਾਂਝ

written by Shaminder | July 04, 2019

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ ਅਰਜੁਨ ਪਟਿਆਲਾ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਪੁਲਿਸ ਦੀ ਵਰਦੀ 'ਚ ਨਜ਼ਰ ਆ ਰਹੇ ਨੇ । ਦਿਲਜੀਤ ਦੋਸਾਂਝ ਦੀ ਇਹ ਫ਼ਿਲਮ  26 ਜੁਲਾਈ ਨੂੰ ਵਰਲਡ ਵਾਈਡ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਛੜਾ ਫ਼ਿਲਮ ਬਾਕਸ ਆਫ਼ਿਸ 'ਤੇ ਧਮਾਲ ਪਾ ਰਹੀ ਹੈ ਅਤੇ ਇਸ ਫ਼ਿਲਮ ਨੇ ਕਰੋੜਾਂ ਦੀ ਕਮਾਈ ਹੁਣ ਤੱਕ ਕਰ ਲਈ ਹੈ । ਹੋਰ ਵੇਖੋ:ਇਸ ਇੱਕ ਕਾਰਨ ਕਰਕੇ ਦਿਲਜੀਤ ਦੋਸਾਂਝ ਨੇ ਛੱਡੇ ਕਈ ਵੱਡੇ ਪ੍ਰਾਜੈਕਟ,ਕਰੋੜਾਂ ਨੂੰ ਮਾਰੀ ਠੋਕਰ [embed]https://www.instagram.com/p/BzewdKElXg3/[/embed] ਇਸ ਫ਼ਿਲਮ ‘ਚ ਦਿਲਜੀਤ ਦੋਸਾਂਝ ਪੁਲਿਸ ਵਾਲੇ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਕਮੇਡੀ ਦੇ ਨਾਲ ਭਰਪੂਰ ਇਸ ਫ਼ਿਲਮ ਨੂੰ ਰੋਹਿਤ ਜੁਗਰਾਜ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਭੂਸ਼ਨ ਕੁਮਾਰ, ਦਿਨੇਸ਼ ਵਿਜਾਨ, ਕ੍ਰਿਸ਼ਨ ਕੁਮਾਰ ਅਤੇ ਸੰਦੀਪ ਲੇਜ਼ਲ। https://www.instagram.com/p/Bzdr5Rdl-XR/ ਅਰਜੁਨ ਪਟਿਆਲਾ ਨੂੰ ਮਡਡੌਕ ਫ਼ਿਲਮਜ਼ ਦੇ ਬੈਨਰ ਹੇਠ 26 ਜੁਲਾਈ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।

0 Comments
0

You may also like